Code Of Ethics

Download app

Subscribe To Print Edition

ਜ਼ਿਮਨੀ ਚੋਣਾ ਚ ਮਸੀਹ ਭਾਈਚਾਰੇ ਦਿੱਤੇ ਜਾ ਰਹੇ ਸਾਥ ਦੇ ਸਦਾ ਰਿਣੀ ਰਹਾਂਗੇ:ਸੈਰੀ ਕਲਸੀ

 

ਡੇਰਾ ਬਾਬਾ ਨਾਨਕ ( ਪੰਜਾਬੀ ਅੱਖਰ  )  ਜ਼ਿਮਨੀ ਚੋਣਾਂ ਨੂੰ ਲੈਕੇ ਹਲਕਾ ਬਟਾਲਾ ਤੋਂ ਵਿਧਾਇਕ ਅਮਨ ਸੇਰ ਸਿੰਘ ਸੈਰੀ ਕਲਸੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਚ ਆਮ ਨਾਲ ਆਮ ਲੋਕਾਂ ਮੀਟਿੰਗ ਕਰਕੇ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਵਿਧਾਇਕ ਸੈਰੀ ਕਲਸੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਨੁੱਕੜ ਜਨਸਭਾਵਾ ਚ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਜਾ ਰਿਹਾ ਪਿਆਰ ਅਤੇ ਸਤਿਕਾਰ ਇਸ ਗੱਲ੍ਹ ਦੀ ਗਵਾਹੀ ਭਰ ਰਿਹਾ ਹੈ ਡੇਰਾ ਬਾਬਾ ਨਾਨਕ ਦੀ ਸੰਗਤ ਗੁਰਦੀਪ ਸਿੰਘ ਰੰਧਾਵਾ ਨੂੰ ਰਿਕਾਰਡ ਤੋੜ ਜਿੱਤ ਹੋਵੇਗੀ ਇਸ ਵਾਰ ਜ਼ਿਮਨੀ ਚੋਣਾਂ ਵਿੱਚ ਖ਼ਾਸ ਤੌਰ ਤੇ ਮਸੀਹ ਭਾਈਚਾਰੇ ਵਲੋਂ ਵੀ ਬਹੁਤ ਵੱਡਾ ਸਮਰਥਣ ਮਿਲ਼ ਰਿਹਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ।ਇਸ ਮੌਕੇ ਸਰਦੂਲ ਸਿੰਘ ਅਠਵਾਲ,ਸੁਖਬੀਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਮਿੰਟਾ,ਦਿਲਬਾਗ ਸਿੰਘ,ਨਿਸ਼ਾਨ ਸਿੰਘ,ਬਚਨ ਸਿੰਘ,ਚਮਕੌਰ ਸਿੰਘ,ਹੈਪੀ ਅਠਵਾਲ,ਚਾਨਣ ਸਿੰਘ,ਬੱਬੂ ਮਸੀਹ, ਬਚਨ ਸਿੰਘ ਗੈਂਡੀ ਮਸੀ ਪਲਵਿੰਦਰ ਸਿੰਘ ਧਨਰਾਜ ਸਿੰਘ ਹਰਭਜਨ ਸਿੰਘ ਗੁਰਜਿੰਦਰ ਸਿੰਘ ਪੂਰਨ ਮਸੀਹ,ਪ੍ਰਿਥੀ ਅਠਵਾਲ,ਸੁਭਾਸ਼ ਚੰਦਰ,ਗਗਨ ਮਸੀਹ,ਬਲਜੀਤ ਸਿੰਘ ਅਠਵਾਲ,ਪਤਰਸ ਮਸੀਹ ਆਦ ਹਾਜ਼ਰ ਸਨ।

Advertisment