Code Of Ethics

Download app

Subscribe To Print Edition

ਪੰਜਾਬ ਪ੍ਰੈਸ ਐਸੋਸੀਏਸ਼ਨ ਰਜਿ ਪੰਜਾਬ ਦੇ ਗੁਰਵਿੰਦਰ ਸਿੰਘ ਗੋਰਾ ਸੰਧੂ ਪੰਜਾਬ ਪ੍ਰਧਾਨ ਅਤੇ ਦੀਪਕ ਸੈਣੀ ਬਣੇ ਪੰਜਾਬ ਚੇਅਰਮੈਨ ! ( ਸਾਂਝਾ ਸੰਯੁਕਤ ਮੋਰਚੇ ਦਾ ਵੀ ਕੀਤਾ ਐਲਾਨ )

ਫਰੀਦਕੋਟ 08 ਅਗਸਤ ( ਪੰਜਾਬੀ ਅੱਖਰ ) ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਦੀਆਂ ਮੁਸ਼ਕਿਲਾਂ, ਮੰਗਾਂ ਅਤੇ ਸੁਰੱਖਿਆ ਨੂੰ ਲੈ ਕੇ ਅੱਜ ਪ੍ਰੈਸ ਕਲੱਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਸਮੂਹ ਪੱਤਰਕਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ l ਬੀਬੀ ਜਸਮੀਤ ਕੌਰ ਭੈਣ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੋ ਕਿ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਥੇ ਪੂਰੇ ਪੰਜਾਬ ਭਰ ਤੋਂ ਪਹੁੰਚੇ ਸਮੂਹ ਪੱਤਰਕਾਰਾਂ ਦੀ ਸਹਿਮਤੀ ਨਾਲ ਪੰਜਾਬ ਪ੍ਰੈਸ ਐਸੋਸੀਏਸ਼ਨ ਰਜਿ ਦਾ ਗਠਨ ਕੀਤਾ ਗਿਆ ਜਿਸ ਵਿੱਚ ਗੁਰਵਿੰਦਰ ਸਿੰਘ ਗੋਰਾ ਸੰਧੂ ਫਰੀਦਕੋਟ ਨੂੰ ਪੰਜਾਬ ਪ੍ਰਧਾਨ,ਦੀਪਕ ਸੈਣੀ ਗੁਰਦਾਸਪੁਰ ਨੂੰ ਪੰਜਾਬ ਚੇਅਰਮੈਨ, ਬਲਵਿੰਦਰ ਹਾਲੀ ਫਰੀਦਕੋਟ ਨੂੰ ਸਰਪ੍ਰਸਤ, ਸਤਬੀਰ ਬਰਾੜ ਫਿਰੋਜ਼ਪੁਰ ਨੂੰ ਜਨਰਲ ਸੈਕਟਰੀ, ਬਿਮਲ ਪਰਾਸਰ ਇੰਚਾਰਜ ਹੁਸ਼ਿਆਰਪੁਰ, ਕੁਲਵਿੰਦਰ ਹੈਪੀ ਮੁਕੇਰੀਆਂ ਨੂੰ ਸੀਨੀ ਮੀਤ ਪ੍ਰਧਾਨ, ਦਮਨ ਪਾਲ ਬਟਾਲਾ ਮਾਝਾ ਜੋਨ ਸੈਕਟਰੀ, ਇਕਬਾਲ ਸਿੰਘ ਵਾਲੀਆ ਕਲਾਨੌਰ ਮਾਝਾ ਜੋਨ ਪ੍ਰਧਾਨ ਅਤੇ ਦੀਪਕ ਅਗਨੀ ਹੋਤਰੀ ਨੂੰ ਪ੍ਰੈਸ ਸਕੱਤਰ ਪੰਜਾਬ ਐਲਾਨਿਆ ਗਿਆ । ਜਸਵੰਤ ਜਸ ਐਡਵੋਕੇਟ ਫਰੀਦਕੋਟ ਨੂੰ ਕਾਨੂੰਨੀ ਸਲਾਹਕਾਰ, ਕ੍ਰਿਸ਼ਨ ਢੀਗੜਾ ਕੋਟ ਕਪੂਰਾ ਨੂੰ ਮੀਤ ਪ੍ਰਧਾਨ, ਰਜਿੰਦਰ ਧੁੰਨਾ ਨੂੰ ਸਲਾਹਕਾਰ,ਕਰਮ ਸੰਧੂ ਮੀਤ ਪ੍ਰਧਾਨ, ਨਿੰਦਰ ਪਾਲ ਮਚਾਕੀ ਇੰਚਾਰਜ ਸੋਸ਼ਲ ਮੀਡੀਆ,ਕਿਰਨਜੀਤ ਕੌਰ ਬਰਗਾੜੀ ਮੁੱਖ ਸਲਾਹਕਾਰ, ਕੁਲਵੀਰ ਬਰਾੜ ਸਕੱਤਰ , ਮਨਪ੍ਰੀਤ ਸਿੰਘ ਮਨ ਇੰਚਾਰਜ ਜ਼ਿਲ੍ਹਾ ਗੁਰਦਾਸਪੁਰ, ਸੁਰਿੰਦਰਪਾਲ ਸਿੰਘ ਇੰਚਾਰਜ ਬਠਿੰਡਾ,ਪ੍ਰਿੰਸ ਆਨੰਦ ਨੂੰ ਜ਼ਿਲਾ ਗੁਰਦਾਸਪੁਰ ਪ੍ਰਧਾਨ ਵਜੋਂ ਮਾਨ ਸਨਮਾਨ ਨਾਲ ਨਿਵਾਜਿਆ ਗਿਆ , ਇਸ ਮੀਟਿੰਗ ਵਿੱਚ ਪੰਜਾਬ ਦੇ ਹਰੇਕ ਬਲਾਕ ਅਤੇ ਜ਼ਿਲ੍ਹੇ ਤੋਂ ਪੱਤਰਕਾਰ ਪਹੁੰਚੇ, ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਜਰਨਲਿਸਟ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਮਸੌਣ ਅਤੇ ਗੁਰਵਿੰਦਰ ਸਿੰਘ ਗੋਰਾ ਸੰਧੂ ਪੰਜਾਬ ਪ੍ਰਧਾਨ ਪੰਜਾਬ ਪ੍ਰੈਸ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਸੰਯੁਕਤ ਪ੍ਰੈੱਸ ਮੋਰਚੇ ਦਾ ਐਲਾਨ ਵੀ ਕੀਤਾ ਅਤੇ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣ ਦਾ ਪ੍ਰਣ ਕੀਤਾ। ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਅਤੇ ਪੰਜਾਬ ਚੇਅਰਮੈਨ ਦੀਪਕ ਸੈਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਲਦੀ ਹੀ ਹਰੇਕ ਬਲਾਕ ਅਤੇ ਜ਼ਿਲ੍ਹੇ ਵਿੱਚ ਐਸੋਸੀਏਸ਼ਨ ਦੇ ਏਜੰਡੇ ਨੂੰ ਪੱਤਰਕਾਰਾਂ ਨਾਲ ਸਾਂਝਾ ਕਰਕੇ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਤੇ ਮੁਖ ਮਹਿਮਾਨ ਬੀਬੀ ਜਸਮੀਤ ਕੌਰ,,, ਭੈਣ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨਵ ਨਿਯੁਕਤ ਪੰਜਾਬ ਪ੍ਰਧਾਨ ਗੋਰਾ ਸੰਧੂ ਅਤੇ ਪੰਜਾਬ ਚੇਅਰਮੈਨ ਦੀਪਕ ਸੈਣੀ ਨਾਲ ਜਨਰਲ ਸੈਕਟਰੀ ਸਤਬੀਰ ਸਿੰਘ ਨੂੰ ਸਨਮਾਨ ਦੇ ਕੇ ਨਵੇਂ ਜਿੰਮੇਵਾਰੀ ਸੌਂਪਦਿਆਂ ਹੋਇਆਂ ਸ਼ੁਭ ਇਛਾਵਾਂ ਦਿੱਤੀਆਂ ! ਪੰਜਾਬੀ ਅੱਖਰ

Advertisment