Code Of Ethics

Download app

Subscribe To Print Edition

ਅੰਮ੍ਰਿਤਸਰ ਚ ਨਿਹੰਗ ਸਿੰਘਾਂ ਦਾ ਇੱਕ ਹੋਰ ਕਾਰਾ ਆਇਆ ਸਾਹਮਣੇ ਸੀਸੀਟੀਵੀ ਕੈਮਰੇ ਚ ਹੋਈ ਸਾਰੀ ਘਟਨਾ ਕੈਦ







ਪਹਿਲਾਂ ਦੁਕਾਨਦਾਰ ਕੋ ਲਵਾਈ ਆਪਣੇ ਆਟੋ ਦੇ ਵਿੱਚ ਬੈਟਰੀ ਉਸ ਤੋਂ ਬਾਅਦ ਕੀਤਾ ਉਸਤੇ ਜਾਨਲੇਵਾ ਹਮਲਾ


ਦਰਜਨ ਦੇ ਕਰੀਬ ਨਿਹੰਗ ਸਿੰਘਾਂ ਨੇ ਦੁਕਾਨਦਾਰਾਂ ਉੱਤੇ ਕੀਤਾ ਹਮਲਾ


ਅੰਮ੍ਰਿਤਸਰ 27-7-24  ( ਪੱਤਰਕਾਰ : ਸਿਮਰਪ੍ਰੀਤ ਸਿੰਘ ) ਪੰਜਾਬ ਵਿੱਚ ਲਗਾਤਾਰ ਇਹੀ ਨਿਹੰਗ ਸਿੰਘ ਆਪਣਾ ਰੁਤਬਾ ਕਾਇਮ ਕਰਨ ਵਾਸਤੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਦਾ ਹੀ ਮਾਮਲਾ ਅੰਮ੍ਰਿਤਸਰ ਚ ਸਾਹਮਣੇ ਆਇਆ ਸੀ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਉਹ ਤਿੰਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਹੁੰਚ ਦੁਕਾਨਾਂ ਜਬਰਨ ਬੰਦ ਕਰਵਾਈਆਂ ਗਈਆਂ ਉਥੇ ਹੀ ਅੰਮ੍ਰਿਤਸਰ ਦੀ ਦੂਸਰੀ ਘਟਨਾ ਅੰਮ੍ਰਿਤਸਰ ਦੇ ਏਅਰਪੋਰਟ ਰੋਡ ਤੇ ਸਾਹਮਣੇ ਆਈ ਜਦੋਂ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਖੋਖਿਆਂ ਦੇ ਉੱਤੇ ਪਹੁੰਚ ਕੇ ਬੀਡੀ ਸਿਗਰਟ ਦੇ ਖੋਖਿਆਂ ਨੂੰ ਅੱਗ ਲਗਾ ਦਿੱਤੀ ਗਈ ਹੁਣ ਇੱਕ ਹੋਰ ਨਵਾਂ ਕਾਰਨਾਮਾ ਨਿਹੰਗ ਸਿੰਘਾਂ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਬੈਟਰੀ ਪਾਉਣ ਤੋਂ ਬਾਅਦ ਪੈਸੇ ਨਾ ਦਿੱਤੇ ਜਾਣ ਤੇ ਦੁਕਾਨਦਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅਤੇ ਇਹ ਸਾਰੀ ਘਟਨਾ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ


ਅੰਮ੍ਰਿਤਸਰ ਵਿੱਚ ਅੱਜ ਕੱਲ ਨਿਹੰਗ ਸਿੰਘਾਂ ਦਾ ਕਾਫੀ ਖੋਫ ਵੇਖਣ ਨੂੰ ਮਿਲ ਰਿਹਾ ਹੈ। ਅਤੇ ਨਿਹੰਗ ਸਿੰਘਾਂ ਉੱਤੇ ਜਿੱਥੇ ਪੰਜਾਬ ਪੁਲਿਸ ਪੂਰੀ ਤਰਹਾਂ ਨਾਲ ਸਖਤੀ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਉਹਨਾਂ ਵੱਲੋਂ ਗੁੰਡਾਗਰਦੀ ਵੀ ਪੂਰੇ ਢੰਗ ਨਾਲ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਵੇਰਕਾ ਦਾ ਜਿੱਥੇ ਕਿ ਇੱਕ ਦੁਕਾਨਦਾਰ ਵੱਲੋਂ ਨਿਹੰਗ ਸਿੰਘ ਨੂੰ ਬੈਟਰੀ ਵੇਚਣਾ ਇਨਾ ਕੁ ਮਹਿੰਗਾ ਪਿਆ ਕਿ ਜਦੋਂ ਉਸ ਵੱਲੋਂ ਉਸਕੋ ਆਪਣੇ ਬਚੇ ਹੋਏ ਪੈਸੇ ਮੰਗੇ ਗਏ ਤਾਂ ਉਸ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਉਥੇ ਦੁਕਾਨਦਾਰ ਦੇ ਮੁਤਾਬਿਕ ਜਦੋਂ ਨਿਹੰਗ ਸਿੰਘ ਉਸ ਤੋਂ ਪਹੁੰਚਿਆ ਸੀ ਤਾਂ ਉਸ ਵੱਲੋਂ ਉਸ ਨੂੰ ਬੇਨਤੀ ਕੀਤੀ ਗਈ ਕਿ ਉਸ ਕੋ ਕੁਛ ਪੈਸੇ ਘੱਟ ਹਨ ਅਤੇ ਬੈਟਰੀ ਲਗਾ ਕੇ ਕੁਝ ਦਿਨ ਬਾਅਦ ਉਸਨੂੰ ਪੈਸੇ ਦੇ ਦਿੱਤੇ ਜਾਣਗੇ ਲੇਕਿਨ ਜਿਸ ਤਰ੍ਹਾਂ ਹੀ ਦੁਕਾਨਦਾਰ ਨੇ ਆਪਣੇ ਪੈਸੇ ਮੰਗੇ ਤਾਂ ਉਸ ਉੱਤੇ ਦਰਜਨ ਦੇ ਕਰੀਬ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਹਮਲਾਕਾਰ ਦੋਨਾਂ ਭਰਾਵਾਂ ਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿੱਤਾ ਗਿਆ। ਅਤੇ ਸਿਰ ਵਿੱਚ ਸਿੱਧੀਆਂ ਕਿਰਪਾਨਾਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਦਾ ਸਹਾਰਾ ਲੈਂਦੇ ਹੋਏ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਨਿਹੰਗ ਸਿੰਘਾਂ ਨੂੰ ਫੜਨ ਦੀ ਗੱਲ ਕੀਤੀ ਜਾ ਰਹੀ ਹੈ। ਉੱਥੇ ਹੀ ਦੁਕਾਨਦਾਰ ਨੌਜਵਾਨਾਂ ਨੇ ਦੱਸਿਆ ਕਿ ਲਗਾਤਾਰ ਹੀ ਉਹ ਸਾਡੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਰਹੇ ਅਤੇ ਅਸੀਂ ਆਪਣੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਣ ਬਚਾਉਣ ਵਿੱਚ ਕਾਮਯਾਬ ਰਹੇ ਉਹਨਾਂ ਨੇ ਕਿਹਾ ਕਿ ਸਾਨੂੰ ਪੁਲਿਸ ਪੂਰਾ ਆਸ ਹੈ ਕਿ ਪੁਲਿਸ ਸਾਨੂੰ ਨਿਆ ਜਰੂਰ ਦਵਾਵੇਗੀ ਅਤੇ ਇਹਨਾਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਸੱਕਾ ਪਿੱਛੇ ਭੇਜੇਗੀ


ਮਨਦੀਪ ਸਿੰਘ ਜਖਮੀ ਦੁਕਾਨਦਾਰ
ਜਗਦੀਪ ਸਿੰਘ ਜਖਮੀ ਦੁਕਾਨਦਾਰ

ਉੱਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਵੇਰਕੇ ਦੇ ਨਜ਼ਦੀਕ ਜਹਾਂਗੀਰ ਪਿੰਡ ਦੇ ਵਿੱਚ ਕੁਝਨੇ ਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁਕਾਨਦਾਰ ਉੱਤੇ ਹਮਲਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਅਤੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹਨਾਂ ਦੀ ਬੈਟਰੀ ਦੇ ਪੈਸੇ ਨੂੰ ਲੈ ਕੇ ਕੁਛ ਲੜਾਈ ਹੋਈ ਹੈ ਅਤੇ ਅਸੀਂ ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਨਾਲ ਵਰਕਰਾਂ ਰਹੇ ਇਸ ਲਈ ਅਸੀਂ ਮੁਜਰਮੱਧ ਹਾਂ।


ਤਰਸੇਮ ਸਿੰਘ ਪੁਲਿਸ ਅਧਿਕਾਰੀ


ਇੱਥੇ ਦੱਸਣ ਯੋਗ ਹੈ ਕੀ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਹੀ ਦੁਕਾਨਦਾਰਾਂ ਉੱਤੇ ਵੀ ਹਮਲੇ ਕੀਤੇ ਜਾ ਰਹੇ ਹਨ ਅਤੇ ਅੰਮ੍ਰਿਤਸਰ ਵਿੱਚ ਇਹ ਤੀਸਰੀ ਵੱਡੀ ਘਟਨਾ ਹੈ ਜਿਸ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਤੇ ਫਿਰ ਇੱਕ ਵਾਰ ਤੋਂ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਉਥੇ ਹੀ ਪੁਲਿਸ ਵੱਲੋਂ ਵੀ ਇਹਨੂੰ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਸਲਾਖਾਂ ਤੇ ਪਿੱਛੇ ਭੇਜਣ ਦੀ ਗੱਲ ਤੱਕ ਕੀਤੀ ਜਾ ਰਹੀ ਹੈ। ਲੇਕਿਨ ਸੀਸੀਟੀਵੀ ਕੈਮਰੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ 12 ਦੇ ਕਰੀਬ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਪਹੁੰਚ ਇਹਨਾਂ ਦੋਨਾਂ ਦੁਕਾਨਦਾਰਾਂ ਉੱਤੇ ਹਮਲਾ ਕਰ ਰਹੇ ਹਨ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਤੱਕ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਭੇਜਿਆ ਜਾਂਦਾ ਹੈ ਅਤੇ ਇਸ ਦੁਕਾਨਦਾਰ ਨੂੰ ਜੋ ਉਸਦੇ ਬੰਦਦੇ ਪੈਸੇ ਹਨ ਕਦੋਂ ਤੱਕ ਦਵਾਏ ਜਾਂਦੇ ਹਨ। ਲੇਕਿਨ ਇੱਕ ਵਾਰ ਫਿਰ ਤੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਉੱਪਰ ਹੁਣ ਸਵਾਲੀਆ ਨਿਸ਼ਾਨ ਖੜੇ ਹੋਣੇ ਸ਼ੁਰੂ ਹੋ ਚੁੱਕੇ ਹਨ।

Advertisment