ਗੁਰਦਾਸਪੁਰ 11-7-2024
ਵੇਰਕਾ ਮਿਲਾਕ ਪਲਾਂਟ ਗੁਰਦਾਸਪੁਰ ਆਊਟਸੋਰਸ ਮੁਲਾਜਮਾਂ ਯੂਨੀਅਨ ਵਲੋ ਮੀਟਿੰਗ ਕੀਤੀ ਗਈ | ਜਿਸ ਵਿੱਚ ਮੁੱਖ ਮੰਗਾਂ ਜਿਵੇਂ 1500 ਰੁਪਏ ਦਾ ਤਨਖਾਹ ਵਿੱਚ ਲਗਣਾ ਅਤੇ 6000 ਰੁਪਏ ਬਕਾਇਆ ਰਾਸ਼ੀ ਮਿਲਣਾ ਅਤੇ ਤਜਰਬੇ ਨੂੰ ਮੁੱਖ ਅਤੇ ਯੋਗਤਾ ਨੂੰ ਮੁੱਖ ਰੱਖਦਿਆਂ ਹੋਇਆਂ Against Post ਕਰਨਾ ਤੇ Scale up ਕਰਨਾ। ਇਸ ਸੰਬਧੀ ਯੂਨੀਅਨ ਦੀ ਮੀਟਿੰਗ ਕੀਤੀ ਗਈ | ਅਤੇ ਇਹ ਸਾਰੀਆ ਗੱਲਾਂ ਮੈਨੇਜਮੈਂਟ ਜਾਣਕਾਰੀ ਹਿੱਤ ਹੈ ਅਤੇ 11 ਮੈਂਬਰੀ ਕਮੇਟੀ ਵੱਲੋ ਇਹ ਫੈਸਲਾ ਲਿਆ ਗਿਆ ਕਿ ਜੇਕਰ ਮੈਨੇਜਮੇੰਟ ਸਾਡੀਆਂ ਇਹ ਮੰਗਾ ਨਹੀਂ ਮੰਨਦੀ ਤਾ ਸੂਬੇ ਕਮੇਟੀ ਵਲੋ 26/7/24 ਨੂੰ ਧਰਨੇ ਦੀ ਕਾਲ ਦਿੱਤੀ ਗਈ ਹੈ ਅਤੇ ਇਸ ਕਾਲ ਦਾ ਸਮਰਥਨ ਕਰਦੇ ਹੋਏ ਧਰਨਾ ਦਿੱਤਾ ਜਾਵੇਗਾ ਅਤੇ ਇਸ ਦੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।
CTC ਦੇ ਪ੍ਰਧਾਨ ਗੁਰਵਿੰਦਰ ਸਿੰਘ ਨਾਲ ਹੋਈ ਮੀਟਿੰਗ
ਮਿਤੀ 11/7/24 ਨੂੰ CTC ਵਲੋ ਆਊਟਸੋਰਸ ਯੂਨੀਅਨ ਦਾ ਸਮਰਥਨ ਮੰਗੇਆ ਗਿਆ ਜਿਸ ਵਿਚ 24/7/24 ਨੂੰ ਮੋਹਾਲੀ ਵਿਚ ਧਰਨਾ ਸੂਬਾ ਪੱਧਰੀ ਦਿੱਤਾ ਜਾਵੇਗਾ | ਜਿਸ ਵਿਚ ਗੁਰਦਾਸਪੁਰ ਪਲਾਂਟ ਦੇ ਆਊਟਸੋਰਸ ਵਰਕਰਾਂ ਵਲੋ ਹਮਾਇਤ ਕਰਦੇ ਹੋਏ ਧਰਨਾ ਦਿੱਤਾ ਜਾਵੇਗਾ।
ਪ੍ਰਧਾਨ :- ਬਲਜੀਤ ਸਿੰਘ ਲੰਬ
ਮੀਤ ਪ੍ਰਧਾਨ :- ਸੁਖਦੀਪ ਸਿੰਘ
ਜਨਰਲ ਸੇਕ੍ਰੇਟਰੀ :- ਸਰਬਜੀਤ ਸਿੰਘ
ਮੁੱਖ ਸਲਾਹਕਾਰ :- ਵਿਕਰਮਜੀਤ ਸਿੰਘ
ਸਲਾਹਕਾਰ :- ਗੁਰਜੀਤ ਸਿੰਘ
ਸਲਾਹਕਾਰ :- ਮਨਜੀਤ ਸਿੰਘ , ਵਰਿੰਦਰ ਆਦਿ ਸਭ ਮੈਂਬਰ ਮੋਜੂਦ ਸਨ।






















