Code Of Ethics

Download app

Subscribe To Print Edition

ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਤੇ ਕੇਸ ਦਰਜ਼ ਕਰਨ ਦੀ ਨਿਖੇਧੀ

ਲਹਿਰਾ ਮੁਹੱਬਤ 18 ਜੂਨ 2024 

ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਆਗੂਆਂ ਪ੍ਰਧਾਨ ਜਗਰੂਪ ਸਿੰਘ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ,ਕੈਸ਼ੀਅਰ ਲਛਮਣ ਸਿੰਘ ਰਾਮਪੁਰਾ ਅਤੇ ਹਰਦੀਪ ਸਿੰਘ ਤੱਗੜ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉੱਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਆਗੂ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਆਸੀ ਸ਼ਹਿ ਤੇ ਐੱਸ.ਸੀ. ਐਕਟ ਜਿਹੀਆਂ ਸੰਗੀਨ ਧਰਾਵਾਂ ਲਾਕੇ ਕੇਸ ਦਰਜ਼ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਵੱਖ-ਵੱਖ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਰਨਾਲਾ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਲੋਕ ਸੰਗਰਾਮ ਰੈਲੀ ਕਰਕੇ ਸੰਘਰਸ਼ਸ਼ੀਲ ਲੋਕਾਂ ਦੀ ਉਸਰ ਰਹੀ ਸਾਂਝ ਤੋਂ ਪੰਜਾਬ ਸਰਕਾਰ ਭੈਭੀਤ ਹੋਈ ਪਈ ਹੈ।ਜਿਸ ਕਰਕੇ ਸੰਘਰਸ਼ਸ਼ੀਲ ਲੋਕਾਂ ਦੀ ਉਸਰ ਰਹੀ ਸਾਂਝ ਨੂੰ ਤੋੜਨ ਲਈ ਸਿਆਸੀ ਅਤੇ ਪੁਲਿਸ਼ ਗੱਠਜੋੜ ਵੱਲੋੰ ਤਰ੍ਹਾਂ-ਤਰ੍ਹਾਂ ਦੇ ਹੱਥਕੰਢੇ ਅਪਣਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਧਰਮਾਂ, ਜਾਤਾਂ,ਮਜਹਬਾਂ,ਇਲਾਕਿਆਂ, ਬੋਲੀਆਂ ਦੇ ਨਾਮ ਤੇ ਲੜਾਇਆ ਜਾ ਰਿਹਾ ਹੈ,ਇਸੇ ਕੜੀ ਤਹਿਤ ਹੀ ਸਿਆਸੀ ਸਹਿ ਤੇ ਪੁਲਿਸ਼ ਪ੍ਰਸ਼ਾਸਨ ਵੱਲੋਂ ਬੀਕੇਯੂ ਉੱਗਰਾਹਾਂ ਦੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਤੇ ਐੱਸ.ਸੀ.ਐਕਟ ਤਹਿਤ ਕੇਸ ਦਰਜ਼ ਕਰਕੇ ਕਿਸਾਨਾਂ- ਮਜ਼ਦੂਰਾਂ ਦੀ ਉਸਰ ਰਹੀ ਸਾਂਝ ਨੂੰ ਆਪਸ ਵਿੱਚ ਵੰਡਣ-ਪਾੜਣ ਦਾ ਕੰਮ ਕੀਤਾ ਹੈ। ਪਰ ਪੰਜਾਬ ਸੰਘਰਸ਼ਸ਼ੀਲ ਲੋਕ ਪੰਜਾਬ ਸਰਕਾਰ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਕਦੇ ਵੀ ਸਰਕਾਰ ਦੀ ਇਸ ਪਾਟਕਪਾਊ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ।ਆਗੂਆਂ ਨੇ ਸਮੂਹ ਸੰਘਰਸ਼ਸ਼ੀਲ ਕਿਸਾਨਾਂ-ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਇਸ ਪਾਟਕਪਾਊ ਚਾਲ ਤੋਂ ਸੁਚੇਤ ਹੋਕੇ ਆਪਸੀ ਸਾਂਝ ਨੂੰ ਹੋਰ ਗੂਹੜਾ ਕਰਦਿਆਂ ਸਰਕਾਰ ਦੀ ਇਸ ਪਾਟਕਪਾਊ ਚਾਲ ਨੂੰ ਫੇਲ੍ਹ ਕੀਤਾ ਜਾਵੇ।ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਤੇ ਦਰਜ਼ ਕੀਤੇ ਝੂਠੇ ਪੁਲਿਸ ਕੇਸ ਨੂੰ ਤੁਰੰਤ ਪ੍ਰਭਾਵ ਨਾਲ਼ ਰੱਦ ਕੀਤਾ ਜਾਵੇ!

Advertisment

You May Like This