Code Of Ethics

Download app

Subscribe To Print Edition

ਗੁਰਦਾਸਪੁਰ ਦੇ ਨੌਜਵਾਨ ਦੀ ਖਜਿਆਰ-ਡਲਹੌਜ਼ੀ ਰਸਤੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਮੌਤ

ਗੁਰਦਾਸਪੁਰ ਦੇ ਨੌਜਵਾਨ ਦੀ ਖਜਿਆਰ-ਡਲਹੌਜ਼ੀ ਰਸਤੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਮੌਤ


ਗੁਰਦਾਸਪੁਰ- ਖਜਿਆਰ-ਡਲਹੌਜ਼ੀ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਨੌਜਵਾਨ ਦੀ ਡੂੰਘੀ ਖੱਡ ਵਿਚ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਮਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਆਈ.ਟੀ.ਆਈ ਕਾਲੋਨੀ ਗੁਰਦਾਸਪੁਰ ਜੋ ਆਪਣੇ ਪਰਿਵਾਰ ਸਮੇਤ ਸਵਿਫਟ ਗੱਡੀ ਨੰਬਰ ਪੀ.ਬੀ.02.ਬੀ.ਬੀ.0095 ‘ਤੇ ਸਵਾਰ ਹੋ ਕੇ ਖਜਿਆਰ ਜਾ ਰਿਹਾ ਸੀ ਕਿ ਰਸਤੇ ਵਿਚ ਜਾਂਦੇ ਸਮੇਂ ਖਜਿਆਰ ਲੰਮਾ ਜ਼ਾਮ ਲੱਗਾ ਹੋਣ ਕਰਕੇ ਉਸ ਨੇ ਪਰਿਵਾਰ ਨੂੰ ਗੱਡੀ ‘ਚੋ ਉਤਾਰ ਕੇ ਪੈਦਲ ਅੱਗੇ ਭੇਜ ਦਿੱਤਾ ਅਤੇ ਆਪ ਗੱਡੀ ਚਲਾ ਕੇ ਜਾ ਰਿਹਾ ਸੀ ਕਿ ਅਚਾਨਕ ਗੱਡੀ ਦਾ ਸੰਤੁਲਣ ਵਿਗੜ ਗਿਆ ਅਤੇ ਗੱਡੀ 30-40 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਮਨ ਕੁਮਾਰ ਗੁਰਦਾਸਪੁਰ ਵਿਖੇ ਪੰਜਾਬ ਪੁਲੀਸ ਵਿਚ ਆਪ੍ਰੇਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ।

Advertisment