Code Of Ethics

Download app

Subscribe To Print Edition

ਅੰਮ੍ਰਿਤਪਾਲ ਦਾ ਚੋਣ ਲੜਨ ਦਾ ਤਰੀਕਾ ਹੈ ਬਿਲਕੁਲ ਗਲਤ, ਦਲ ਖਾਲਸਾ ਨਹੀਂ ਕਰਦਾ ਉਸਦਾ ਸਮਰਥਨ – ਕਵਰਪਾਲ ਸਿੰਘ ਬਿੱਟੂ

04 ਜੂਨ ਨੂੰ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੋਈ ਵੀ ਵਿਜੇਤਾ ਮੈਂਬਰ ਪਾਰਲੀਮੈਂਟ 6 ਜੂਨ ਤੱਕ ਨਾ ਆਵੇ ਦਰਬਾਰ ਸਾਹਿਬ – ਕਵਰਪਾਲ ਬਿੱਟੂ

ਪੰਜ ਜੂਨ ਨੂੰ ਸ਼ਾਮ 5 ਵਜੇ ਦਲ ਖਾਲਸਾ ਵੱਲੋਂ ਕੀਤਾ ਜਾਵੇਗਾ ਘੱਲੂਘਾਰਾ ਯਾਦਗਾਰੀ ਮਾਰਚ – ਕਵਰਪਾਲ ਸਿੰਘ ਬਿੱਟੂ

ਅੰਮ੍ਰਿਤਸਰ , 25 ਮਈ 

6 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦੀ ਯਾਦ ਵਿੱਚ ਇਸ ਵਾਰ 40ਵਾਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਅਤੇ ਉਸ ਤੋਂ ਪਹਿਲਾਂ ਪੰਜ ਜੂਨ ਨੂੰ ਸ਼ਾਮ 5 ਵਜੇ ਦਲ ਖਾਲਸਾ ਵੱਲੋਂ ਘੱਲੂਘਾਰਾ ਯਾਦਗਾਰ ਦਿਵਸ ਵਜੋਂ ਇੱਕ ਮਾਰਚ ਕੀਤਾ ਜਾਵੇਗਾ। ਇਹ ਮਾਰਚ ਅੰਮ੍ਰਿਤਸਰ ਘਿਓ ਮੰਡੀ ਚੌਂਕ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸਮਾਪਤ ਹੋਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਦਲ ਖਾਲਸਾ ਵੱਲੋਂ ਹਰ ਸਾਲ ਪੰਜ ਜੂਨ ਨੂੰ ਘੱਲੂਘਾਰਾ ਯਾਦਗਾਰ ਦਿਵਸ ਮਾਰਚ ਕੀਤਾ ਜਾਂਦਾ ਹੈ। ਅੱਗੇ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਦਲ ਖਾਲਸਾ ਵੱਲੋਂ ਕਦੀ ਵੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿੱਤਾ ਗਿਆ ਉਹਨਾਂ ਕਿਹਾ ਕਿ ਚਾਰ ਜੂਨ ਤੋਂ ਬਾਅਦ ਦੇਸ਼ ਦਾ ਜਿਹੜਾ ਮਰਜ਼ੀ ਪ੍ਰਧਾਨ ਮੰਤਰੀ ਬਣੇ ਸਿੱਖਾਂ ਦੇ ਮਸਲੇ ਅੱਜ ਤੱਕ ਨਾ ਹੱਲ ਹੋਏ ਹੈ ਅਤੇ ਨਾ ਹੀ ਕਿਸੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾਣੇ ਹਨ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅਸਾਮ ਦੀ ਜੇਲ ਵਿੱਚ ਬੰਦ ਭਾਈ ਅੰਮ੍ਰਿਤ ਪਾਲ ਸਿੰਘ ਵੱਲੋਂ ਐਨਐਸਏ ਤੁੜਵਾਉਣ ਲਈ ਚੋਣ ਲੜੀ ਜਾ ਰਹੀ ਹੈ। ਅਗਰ ਉਹ ਚੋਣ ਜਿੱਤਦੇ ਹਨ ਤਾਂ ਬਾਕੀ 09 ਸਿੰਘ ਜੋ ਉਹਨਾਂ ਦੇ ਨਾਲ ਜੇਲ ਵਿੱਚ ਬੰਦ ਹੈ ਉਹਨਾਂ ਬਾਰੇ ਅੰਮ੍ਰਿਤਪਾਲ ਸਿੰਘ ਕੀ ਸੋਚਦੇ ਹਨ ਇਹ ਵੀ ਸਪਸ਼ਟ ਕੀਤਾ ਜਾਵੇ ਅਤੇ ਉਹਨਾਂ ਕਿਹਾ ਕਿ ਅੰਮ੍ਰਿਤ ਪਾਲ ਸਿੰਘ ਦਾ ਚੋਣ ਲੜਨ ਦਾ ਤਰੀਕਾ ਬਿਲਕੁਲ ਗਲਤ ਹੈ ਦਲ ਖਾਲਸਾ ਉਸਨੂੰ ਸਮਰਥਨ ਨਹੀਂ ਕਰਦਾ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਅਗਰ ਚੋਣ ਜਿੱਤ ਕੇ ਹੀ ਬਾਹਰ ਆਉਣਾ ਤਾਂ ਇਸਦਾ ਮਤਲਬ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਵਾਣਾ ਤਾਂ ਫਿਰ ਕਦੀ ਬਾਹਰ ਆ ਹੀ ਨਹੀਂ ਸਕਦੇ। ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਚਾਰ ਜੂਨ ਨੂੰ ਜਿਹੜਾ ਵੀ ਮੈਂਬਰ ਪਾਰਲੀਮੈਂਟ ਜਿੱਤਦਾ ਹੈ ਉਹ ਦਰਬਾਰ ਸਾਹਿਬ ਸ਼ੁਕਰਾਨੇ ਲਈ ਜਰੂਰ ਆਉਂਦਾ ਹੈ ਅਤੇ ਹਰੇਕ ਜੇ ਤੂੰ ਮੈਂਬਰ ਪਾਰਲੀਮੈਂਟ ਨੂੰ ਅਪੀਲ ਹੈ ਕਿ ਉਹ 6 ਜੂਨ ਤੱਕ ਦਰਬਾਰ ਸਾਹਿਬ ਆਉਣ ਦਾ ਆਪਣਾ ਕੋਈ ਵੀ ਪ੍ਰੋਗਰਾਮ ਨਾ ਬਣਾਉਣ ਅਤੇ 6 ਜੂਨ ਤੋਂ ਬਾਅਦ ਹੀ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਉਣ

Advertisment