Code Of Ethics

Download app

Subscribe To Print Edition

ਸਿਹਤ ਵਿਭਾਗ ਨੇ ਨੈਸ਼ਨਲ ਡੇਂਗੂ- ਡੇਅ ਮਨਾਇਆ

ਬਟਾਲਾ, 17 ਮਈ  

ਡਾ. ਹਰਭਜਨ ਰਾਮ “ਮਾਂਡੀ” ਸਿਵਲ ਸਰਜਨ ਦੀਆਂ ਹਦਾਇਤਾਂ ਤੇ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ “ਕਲਸ਼ੀ” ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਆਉਣ ਵਾਲੇ ਡੇਂਗੂ ਬੁਖਾਰ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਦਲੀਪ ਰਾਜ ਹੈਲਥ ਇੰਸਪੈਕਟਰ ਨੇ ਡੇਂਗੂ ਬੁਖਾਰ ਸਬੰਧੀ ਨੈਸ਼ਨਲ ਡੇਂਗੂ- ਡੇਅ ਮਨਾਇਆ ਗਿਆ।

      ਇਸ ਮੌਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਇੱਕ ਏਡੀਜ਼-ਅਜੈਪਟੀ ਮੱਛਰ ਦੇ ਮਨੁੱਖ ਦੇ ਸਰੀਰ ਦੇ ਕਿਸੇ ਅੰਗ ਤੇ ਕੱਟਣ ਨਾਲ ਹੁੰਦਾ ਹੈ l ਇਹ ਮੱਛਰ ਦੀ ਪਹਿਚਾਣ ਚਿੱਟੀਆਂ ਤੇ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈl ਇਹ ਮੱਛਰ ਸਵੇਰੇ ਤੇ ਸ਼ਾਮ ਨੂੰ ਕੱਟਦਾ ਹੈ l ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਤੇ ਮਾਸ ਪੇਸ਼ੀਆ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ਦਰਦ, ਮਸ਼ੂੜ੍ਹਿਆ,ਨੱਕ ਤੇ ਕੰਨ ਵਿੱਚੋ ਖੂਨ ਵਗਣਾ ਆਦਿ ਹਨ, ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਰਕਾਰੀ ਸਿਹਤ ਸੈਂਟਰ ਵਿੱਚ ਜਾਣਾ ਚਾਹੀਦਾ ਹੈ ਤੇ ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਦੇਣੀ ਚਾਹੀਦੀ ਡੇਂਗੂ ਬੁਖਾਰ ਤੋਂ ਬਚਾਓ ਦੇ ਤਰੀਕੇ, ਇਹ ਡੇਂਗੂ ਦਾ ਮੱਛਰ ਸਾਫ਼ ਪਾਣੀ ਜਿਵੇਂ ਘਰਾਂ ਵਿੱਚ ਕੂਲਰ ਦੇ ਪਾਣੀ ਤੇ ਫਰਿਜਾਂ ਦੀਆਂ ਵੇਸਟ ਪਾਣੀ ਟਰੇਆਂ, ਪਾਣੀ -ਪੀਣ ਵਾਲੀਆਂ ਹੋਦੀਆਂ, ਫਟੇ ਪੁਰਾਣੇ ਟਾਇਰ ਵਿੱਚ,ਟੁੱਟੇ ਭੱਜੇ ਬਰਤਣਾਂ ਤੇ ਟੋਏ ਟਿੱਬਿਆਂ ਵਿੱਚ ਮੀਂਹ ਦੇ ਪਏ ਪਾਣੀ ਵਿੱਚ ਪੈਦਾ ਹੁੰਦਾ ਹੈ,ਇਸ ਲਈ ਹਰ ਸ਼ੁੱਕਰਵਾਰ ਡਰਾਈ – ਡੇ ਮਨਾਉਣਾ ਤੇ ਇਹ ਸਾਰੇ ਪਏ ਪਾਣੀ ਨੂੰ ਚੰਗੀ ਤਰਾਂ ਕੱਢਣਾਂ ਜਾਂ ਟੋਇਆ ਵਿੱਚ ਖੜ੍ਹੇ ਪਾਣੀ ਤੇ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ। ਇਸ ਮੌਕੇ ਲੋਕਾਂ ਨੂੰ ਪੈਫਲੇੰਟ ਵੀ ਵੰਡੇ ਗਏ l

     ਇਸ ਮੌਕੇ ਜੋਗਾ ਸਿੰਘ, ਮਨਪ੍ਰੀਤ ਸਿੰਘ,ਸ੍ਰੀਮਤੀ ਸੁਰਜੀਤ ਕੌਰ, ਮਲਕੀਤ ਸਿੰਘ, ਰਾਜੂ ਤੇ ਸਿਹਤ ਕਰਮਚਾਰੀ ਆਦਿ ਹਾਜ਼ਰ ਸਨ l

Leave a Comment

Advertisment

You May Like This