Code Of Ethics

Download app

Subscribe To Print Edition

ਰੋਡਵੇਜ ਬੱਸਾਂ ਅਤੇ ਬੱਸ ਅੱਡੇ ਵਿਖੇ ਸਵੀਪ ਜਾਗਰੂਕਤਾ ਪੋਸਟਰ, ਟਿਕਟ ਕਾਊਂਟਰਾਂ ਤੇ ਬੈਨਰਾਂ ਨੂੰ ਡਿਸਪਲੇਅ ਕੀਤਾ

ਬਟਾਲਾ, 7 ਮਈ  

ਮਾਣਯੋਗ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਦੀ‌ ਪਾਲਣਾ ਹਿੱਤ ‌ਆਮ ਜਨਤਾ ਵਿੱਚ ਵੋਟਰ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਸਵੀਪ ਟੀਮ ਵੱਲੋਂ ਮਾਣਯੋਗ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਜੀ ਦੇ ਸਹਿਯੋਗ ਨਾਲ ਇਕ ਨਿਵੇਕਲੀ ਪਹਿਲਕਦਮੀ ਕੀਤੀ ਗਈ।

      ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਜਾਬ ਰੋਡਵੇਜ਼ ਅਤੇ ਪੰਜਾਬ ਰੋਡਵੇਜ ਦੀਆਂ ਸਾਰੀਆਂ ਬੱਸਾਂ ਵਿਚ ਜਨਰਲ ਮੈਨੇਜਰ ਪੰਜਾਬ ਰੋਡਵੇਜ਼  ਬਟਾਲਾ ਦੇ ਸਹਿਯੋਗ ਨਾਲ ਸਵੀਪ ਜਾਗਰੂਕਤਾ ਪੋਸਟਰ, ਟਿਕਟ ਕਾਊਂਟਰਾਂ ਤੇ ਬੈਨਰਾ ਨੂੰ ਜਿਥੇ ਡਿਸਪਲੇਅ ਕੀਤਾ ਗਿਆ ਹੈ,ਉਥੇ ਬੱਸਾਂ ਵਿਚ ਬੈਠੀਆਂ ਆਮ ਸਵਾਰੀਆਂ ਅਤੇ ਬੱਸ ਸਟੈਂਡ ਬਟਾਲਾ ਵਿਖੇ ਜੁੜੀ ਸਵਾਰੀਆਂ ਦੀ ਭੀੜ ਨੂੰ ‌ਪੰਜਾਬ ਕਰੇਗਾ ਮਤਦਾਨ 1 ਜੂਨ 2024 ਨੂੰ ਨਾਅਰੇ ਲਗਾ ਕੇ ਵੋਟਰ ਜਾਗਰੂਕਤਾ ਅਭਿਆਨ ਚਲਾਇਆ ਗਿਆ।

     ਇਸ ਮੌਕੇ ਸਵੀਪ ਟੀਮ ਸਹਾਇਕ ਨੋਡਲ ਅਫ਼ਸਰ ਸਵੀਪ ਗੁਰਮੀਤ ਸਿੰਘ ਭੋਮਾ  ਜ਼ਿਲ੍ਹਾ ਸਵੀਪ ਮੀਡੀਆ ਇੰਚਾਰਜ ਗਗਨਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Advertisment