Code Of Ethics

Download app

Subscribe To Print Edition

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ (ਰਜਿ.31) ਨੇ ਹੈਡ ਆਫਿਸ ਪਟਿਆਲਾ ਅੱਗੇ ਝੰਡਾ ਲਹਿਰਾ ਕੇ ਮਜਦੂਰ ਦਿਹਾੜਾ ਮਨਾਇਆ

ਪੱਕੇ ਰੁਜਗਾਰ ਦੀ ਮੰਗ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦਾ ਲਿਆ ਪ੍ਰਣ


ਪਟਿਆਲਾ, 1 ਮਈ

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਜਿਲ੍ਹਾ ਪਟਿਆਲਾ ਵੱਲੋਂ ਅੱਜ ਮਜਦੂਰ ਦਿਹਾੜੇ ਦੇ ਮੌਕੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਹੈਡ ਆਫਿਸ ਪਟਿਆਲਾ ਅੱਗੇ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਅ ਅਤੇ ਇਸਦੇ ਬਾਅਦ ਅਕਾਸ਼ ਗੁੰਜਾਓ ਨਾਅਰੇ ਲਗਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜੋਕਿ ਇਕ ਮਈ ਨੂੰ ਸ਼ਿਕਾਗੋ ਵਿੱਚ ਆਪਣੇ ਹੱਕਾਂ ਲਈ ਸ਼ਹੀਦ ਹੋਏ ਸਨ।
ਇਹ ਪ੍ਰੋਗਰਾਮ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ ਦੀ ਅਗੁਵਾਈ ਹੇਠ ਸੰਪੰਨ ਹੋਇਆ। ਉਪਰੋਕਤ ਆਗੂਆਂ ਨੇ ਵਰਤਮਾਨ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ 15-20 ਸਾਲਾਂ ਤੋਂ ਕੰਮ ਕਰਦੇ ਇਨਲਿਸਟਮੈਂਟ/ਆਊਟਸੋਰਸ ਠੇਕਾ ਮੁਲਾਜਮਾਂ ਦੇ ਖਿਲਾਫ ਅਪਣਾਈਆ ਜਾ ਰਹੀਆਂ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸ਼ਹਿਰ ਸ਼ਿੰਕਾਗੋ ਦੇ ਅੰਦਰ ਮਜਦੂੂਰਾਂ ਨੇ ਇਕੱਠ ਕਰਕੇ ਸਾਮਰਾਜ ਦੀਆਂ ਵਧੀਕੀਆਂ ਜਿਵੇ ਕਿ ਮਜਦੂਰਾਂ ਤੋਂ 16-16 ਘੰਟੇ ਕੰਮ ਲੈਣਾ, ਕੋਈ ਛੁੱਟੀ ਨਾ ਦੇਣਾ, ਤਸ਼ੱਦਦ ਕਰਨਾ ਆਮ ਗੱਲਾਂ ਸੀ ਤਾਂ ਮਜਦੂਰਾਂ ਨੇ ਇਨ੍ਹਾਂ ਜੁਲਮਾਂ ਵਿਰੁੱਧ ਆਪਣੀ ਅਵਾਜ ਬੁਲੰਦ ਕੀਤੀ। ਮੌਕੇ ਦੀਆਂ ਸਰਕਾਰਾਂ ਨੇ ਇਨ੍ਹਾਂ ਕਿਰਤੀਆਂ ’ਤੇ ਜੁਲਮ ਢਾਹਿਆ ਅਤੇ ਅਨੇਕਾਂ ਹੀ ਕਿਰਤੀ ਮੌਤ ਦੇ ਘਾਟ ਉਤਾਰ ਦਿੱਤੇ। ਇਨ੍ਹਾਂ ਕਿਰਤੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਕੰਮ ਸਮਾਂ ਤੈਅ ਕਰਵਾਇਆ ਅਤੇ ਅੱਠ ਘੰਟੇ ਡਿਉਟੀ ਤੇ ਛੁੱਟੀ ਵਰਗੀਆਂ ਸਹੂਲਤਾਂ ਕਿਰਤੀ ਵਰਗ ਨੂੰ ਲੈ ਕੇ ਦਿੱਤੀਆਂ ਪਰ ਅੱਜ ਦੀਆਂ ਸਰਕਾਰਾਂ ਵੀ ਉਨ੍ਹਾਂ ਹੀ ਸਾਮਰਾਜੀ ਨੀਤੀਆਂ ਤਹਿਤ ਚੱਲ ਕੇ ਅੱਜ ਕੰਮ ਭਾਰ ਕਈ ਗੁਣਾ ਵੱਧ ਗਿਆ ਹੈ। 8 ਘੰਟੇ ਦੀ ਬਜਾਏ 12 ਘੰਟੇ ਡਿਊਟੀ ਕਰਨ ਦੀਆਂ ਕਿਰਤੀ ਵਿਰੋਧੀ ਫੈਸਲੇ ਲਏ ਜਾ ਰਹੇ ਹਨ
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼ਿਕਾਗੋ ਵਿੱਚ ਆਪਣਾ ਹੱਕ ਮੰਗਦੇ ਮਜਦੂਰਾਂ ’ਤੇ ਗੋਲੀਆਂ ਨਾਲ ਖੂਨ ਵਹਾਇਆ ਗਿਆ ਸੀ ਹੁਣ ਉਸੇ ਤਰ੍ਹਾਂ ਹਲਾਤ ਅੱਜ ਵੀ ਪੈਦਾ ਹੋ ਰਹੇ ਹਨ ਕਿਉਕਿ ਜਦੋ ਵੀ ਕੋਈ ਆਪਣੇ ਹੱਕ ਲੈਣ ਦੀ ਗੱਲ ਕਰਦਾ ਹੈ ਤਾਂ ਅੱਗੇ ਡਾਂਗਾ ਨਾਲ ਮਾਰਿਆ ਜਾਂਦਾ ਹੈ। ਅੱਜ ਦੇ ਪ੍ਰੋਗਰਾਮ ’ਚ ਜਥੇਬੰਦੀ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਮਰਾਜੀ ਦਿਸ਼ਾ-ਨਿਰਦੇਸ਼ਿਤ ਲੋਕ-ਮਾਰੂ ਨੀਤੀਆਂ-ਜਿਵੇਂ ਕਿ ਲੋਕ ਸੇਵਾ ਦੇ ਅਦਾਰੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦਾ ਨਿੱਜੀਕਰਨ/ਪੰਚਾਇਤੀਕਰਨ ਕਰਨ ਦੇ ਉਦੇਸ਼ ਨਾਲ ਨਹਿਰੀ ਪਾਣੀ ਸਪਲਾਈ ਲਈ ਪ੍ਰਾਇਵੇਟ ਕੰਪਨੀਆਂ ਨਾਲ ਜਿਲ੍ਹਾ/ਬਲਾਕ ਪੱਧਰੀ ਵੱਡੇ ਮੈਗਾ ਪ੍ਰੋਜੈਕਟ ਸਥਾਪਿਤ ਕਰਨ ਦੇ ਕੀਤੇ ਸਮਝੌਤਿਆ ਅਤੇ ਪੇਂਡੂ ਜਲ ਸਪਲਾਈ ਸਕੀਮਾਂ ਤੇ ਸਕਾਟਾ ਸਿਸਟਮ ਲਗਾਉਣ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਸੱਦਾ ਦਿੱਤਾ ਉਥੇ ਜਲ ਸਪਲਾਈ ਮਹਿਕਮੇ ’ਚ ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਕੰਮ ਕਰਦੇ ਇਨਲਿਸਟਮੈਂਟ/ਆਊਟਸੋਰਸ ਮੁਲਾਜਮਾਂ ਨੂੰ ਸਬੰਧਤ ਵਿਭਾਗ ’ਚ ਮਰਜ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦਾ ਅਹਿਦ ਲਿਆ ਅਤੇ ਮਈ ਦਿਵਸ ਦੇ ਸ਼ਹੀਦਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਜਿੱਤ ਤੱਕ ਜਾਰੀ ਰੱਖਣ ਦਾ ਪ੍ਰਣ ਲਿਆ।
ਇਸ ਮੌਕੇ ਹੋਰਾਂ ਤੋਂ ਇਲਾ

Advertisment