Code Of Ethics

Download app

Subscribe To Print Edition

ਕਾਂਗਰਸ ਨੇਤਾ ਤੇਜਿੰਦਰਪਾਲ ਸਿੰਘ ਬਿੱਟੂ ਨੇ ਪਾਰਟੀ ਛੱਡੀ, ਭਾਜਪਾ ’ਚ ਸ਼ਾਮਲ

ਚੰਡੀਗੜ੍ਹ, 20 ਅਪ੍ਰੈਲ

ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹਿਮਾਚਲ ਕਾਂਗਰਸ ਦੇ ਸਹਿ ਇੰਚਾਰਜ ਤੇਜਿੰਦਰ ਪਾਲ ਸਿੰਘ ਬਿੱਟੂ ਨੇ ਪਾਰਟੀ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਪਾਰਟੀ ਵਿੱਚ ਅਸ਼ਵਨੀ ਵੈਸ਼ਨਵ ਤੇ ਵਿਨੋਦ ਤਾਵੜੇ ਨੇ ਸ਼ਾਮਲ ਕੀਤਾ। ਇਸ ਤੋਂ ਪਹਿਲਾਂ ਬਿੱਟਨੂੰ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੂੰ ਭੇਜ ਦਿੱਤਾ ਹੈ। ਬਿੱਟੂ, ਜੋ ਜਲੰਧਰ ਦੇ ਰਹਿਣ ਵਾਲੇ ਹਨ, ਦਾ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ, ਜੋ ਜਲੰਧਰ ਵਾਸੀ ਹਨ, ਨੇ ਸਵਾਗਤ ਕੀਤਾ। ਸ਼ੇਰਗਿੱਲ ਨੇ ‘ਐਕਸ’ ‘ਤੇ ਬਿੱਟੂ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਆਪਣੀ ਤਸਵੀਰ ਪੋਸਟ ਕੀਤੀ ਅਤੇ ਉਨ੍ਹਾਂ ਦੀ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

Advertisment