Code Of Ethics

Download app

Subscribe To Print Edition

ਮੇਲੇ ’ਚ ਟਾਵਰ ਡਿੱਗਣ ਕਾਰਨ ਨੌਜਵਾਨ ਹਲਾਕ ਇੱਕ ਨੌਜਵਾਨ ਦੀ ਮੌਤ ਹੋ ਗਈ !

ਗੁਰਦਾਸਪੁਰ, 19 ਅਪ੍ਰੈਲ

ਇਥੇ ਬਾਅਦ ਦੁਪਹਿਰ ਝੱਖੜ ਕਾਰਨ ਹਰਦੋਛੰਨੀ ਸੜਕ ’ਤੇ ਚੱਲ ਰਹੇ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਬਣਾਇਆ ਗਿਆ ਇੱਕ ਟਾਵਰ ਡਿੱਗ ਗਿਆ। ਇਸ ਦੇ ਹੇਠ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਟਾਵਰ ’ਤੇ ਲਾਈਟ ਲਗਾ ਰਿਹਾ ਇੱਕ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ ਪੁੱਤਰ ਲੱਖੀ ਰਾਮ ਵਾਸੀ ਪਿੰਡ ਕਲੀਚਪੁਰ ਅਤੇ ਜ਼ਖ਼ਮੀ ਅਜੈ ਸ਼ਰਮਾ ਪੁੱਤਰ ਪੰਕਜ ਸ਼ਰਮਾ ਨਿਵਾਸੀ ਬਹਿਰਾਮਪੁਰ ਵਜੋਂ ਹੋਈ ਹੈ। ਇਸ ਮੇਲੇ ਨੂੰ ਇੱਕ ਨਿੱਜੀ ਸੁਸਾਇਟੀ ਵੱਲੋਂ ਦੁਬਈ ਮੇਲੇ ਦੇ ਨਾਂ ਹੇਠ ਲਗਾਇਆ ਗਿਆ ਸੀ ਅਤੇ ਜੋ ਟਾਵਰ ਡਿੱਗਿਆ ਉਸ ਨੂੰ ਆਈਫਲ ਟਾਵਰ ਦਾ ਨਾਂ ਦਿੱਤਾ ਗਿਆ ਸੀ। ਗਗਨਦੀਪ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਮੇਲੇ ਵਿੱਚ ਪਹੁੰਚੇ ਤਾਂ ਇੱਕ ਦਮ ਤੇਜ਼ ਹਨੇਰੀ ਆ ਗਈ ਅਤੇ ਲੋਹੇ ਦੇ ਐਂਗਲਾਂ ਨਾਲ ਬਣਿਆ ਟਾਵਰ ਡਿੱਗ ਗਿਆ। ਉਸ ਨੇ ਦੌੜ ਕੇ ਆਪਣੀ ਜਾਨ ਬਚਾਈ ਪਰ ਰਵਿੰਦਰ ਕੁਮਾਰ ਟਾਵਰ ਹੇਠਾਂ ਆ ਗਿਆ। ਗਗਨਦੀਪ ਨੇ ਦੱਸਿਆ ਕਿ ਰਵਿੰਦਰ ਕੁਮਾਰ ਦੇ ਸਿਰ ਅਤੇ ਲੱਤਾਂ ’ਤੇ ਸੱਟਾਂ ਲੱਗੀਆਂ ਜਦੋਂ ਕਿ ਟਾਵਰ ’ਤੇ ਲਾਈਟ ਲਗਾ ਰਿਹਾ ਅਜੈ ਕੁਮਾਰ ਜ਼ਖ਼ਮੀ ਹੋ ਗਿਆ। ਘਟਨਾ ਮਗਰੋਂ ਮੇਲੇ ਦੇ ਪ੍ਰਬੰਧਕ ਫ਼ਰਾਰ ਹੋ ਗਏ। ਥਾਣਾ ਸਦਰ ਦੇ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। Punjabi Akhar

 

Advertisment