Code Of Ethics

Download app

Subscribe To Print Edition

ਨਾਜਾਇਜ਼ ਮਾਈਨਿੰਗ ਕਰਦੇ ਤਿੰਨ ਵਿਅਕਤੀ ਕਾਬੂ

ਪਠਾਨਕੋਟ, 10 ਅਪ੍ਰੈਲ

ਤਾਰਾਗੜ੍ਹ ਪੁਲੀਸ ਅਤੇ ਮਾਈਨਿੰਗ ਵਿਭਾਗ ਨੇ ਗੱਜੂ ਜਗੀਰ ਵਿੱਚ ਛਾਪਾ ਮਾਰ ਕੇ ਉੱਥੇ ਨਾਜਾਇਜ਼ ਮਾਈਨਿੰਗ ਕਰ ਰਹੀ ਮਸ਼ੀਨਰੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਸੰਤ ਸਟੋਨ ਕਰੱਸ਼ਰ ਦਾ ਮਾਲਕ ਫ਼ਰਾਰ ਹੈ ਤੇ ਉਸ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਤਾਰਾਗੜ੍ਹ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਐਸਆਈ ਰਾਕੇਸ਼ ਕੁਮਾਰ ਨੂੰ ਗਸ਼ਤ ਦੌਰਾਨ ਫੋਨ ਆਇਆ ਸੀ ਕਿ ਮਾਈਨਿੰਗ ਵਿਭਾਗ ਵੱਲੋਂ ਚੈਕਿੰਗ ਕਰਨ ’ਤੇ ਪਤਾ ਲੱਗਿਆ ਹੈ ਕਿ ਸੰਤ ਸਟੋਨ ਕਰੱਸ਼ਰ ਦੇ ਮਾਲਕ ਵੱਲੋਂ ਆਪਣੇ ਟਿੱਪਰਾਂ ਅਤੇ ਪੋਕਲੇਨ ਮਸ਼ੀਨਾਂ ਰਾਹੀਂ ਗੈਰ-ਕਾਨੂੰਨੀ ਮਾਈਨਿੰਗ ਕਰਵਾਈ ਜਾ ਰਹੀ ਹੈ ਜਿਸ ’ਤੇ ਮਾਈਨਿੰਗ ਵਿਭਾਗ ਨਾਲ ਮਿਲ ਕੇ ਸਾਂਝੀ ਕਾਰਵਾਈ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਛਾਪੇ ਦੌਰਾਨ 5 ਟਿੱਪਰ, 2 ਪੋਕਲੇਨ ਮਸ਼ੀਨਾਂ ਅਤੇ ਇੱਕ ਜੇਸੀਬੀ ਮਸ਼ੀਨ ਕਬਜ਼ੇ ਵਿੱਚ ਲਈ ਗਈ ਹੈ ਜਦਕਿ ਮਾਈਨਿੰਗ ਵਿੱਚ ਲੱਗੇ ਹੋਏ 3 ਵਿਅਕਤੀ ਮੌਕੇ ’ਤੇ ਕਾਬੂ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਮੌਕੇ ਉਪਰ ਇਸ ਮਸ਼ੀਨਰੀ ਨਾਲ ਮਾਈਨਿੰਗ ਕਰ ਕੇ ਇੱਕ ਵੱਡਾ ਟੋਇਆ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਮੁਲਜ਼ਮਾਂ ਖਿਲਾਫ਼ ਮਾਈਨਜ਼ ਐਂਡ ਮਿਨਰਲ ਐਕਟ 1957 ਅਤੇ ਧਾਰਾ 379 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਕਰੱਸ਼ਰ ਮਾਲਕ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

Advertisment