Code Of Ethics

Download app

Subscribe To Print Edition

ਗੈਰ ਜ਼ਮਾਨਤੀ ਵਾਰੰਟ ਰਾਹੀਂ ਆਗੂਆਂ ਨੂੰ ਥਾਣਿਆਂ ਵਿੱਚ ਬੰਦ ਕਰਨ ਦੀ ਥਾਂ ਮੰਗਾਂ ਪ੍ਰਵਾਨ ਕਰੇ! ਆਗੂ ਠੇਕਾ ਮੁਲਾਜ਼ਮ ਹਰ ਕਿਸਮ ਦੇ ਜ਼ਬਰ ਦਾ ਟਾਕਰਾ ਕਰਨ ਲਈ ਤਿਆਰ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ

ਸੂਬਾ ਆਗੂਆਂ ਵਰਿੰਦਰ ਸਿੰਘ ਮੋਮੀ ,ਪਵਨਦੀਪ ਸਿੰਘ ਬਲਿਹਾਰ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਪੰਨੂੰ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਨੀਲੋਂ,ਜਸਪ੍ਰੀਤ ਗਗਨ, ਸੁਰਿੰਦਰ ਕੁਮਾਰ ਨੇ ਪ੍ਰੈਸ ਬਿਆਨ ਜ਼ਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਗੱਲ ਬਾਤ ਮੰਗਾਂ ਪ੍ਰਵਾਨ ਕਰਨ ਦੀ ਥਾਂ ਜ਼ਬਰ ਦੇ ਜ਼ੋਰ ਸੰਘਰਸ਼ਾਂ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ ਭਰੋਸੇ ਯੋਗ ਸੂਤਰਾਂ ਅਨੁਸਾਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂਆਂ ਨੂੰ ਚੋਣਾਂ ਤੱਕ ਗੈਰ ਜ਼ਮਾਨਤੀ ਵਾਰੰਟ ਦੇ ਅਧਾਰ ਤੇ ਥਾਣਿਆ ਚੋਂ ਬੰਦ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਹਕੀਕਤ ਇਹ ਹੈ ਕਿ ਦੋ ਸਾਲਾਂ ਦੇ ਅਰਸੇ ਵਿਚ 20ਵਾਰ ਲਿਖ਼ਤੀ ਮੀਟਿੰਗ ਦਾ ਸਮਾਂ ਦੇ ਕੇ ਗੱਲਬਾਤ ਤੋਂ ਇਨਕਾਰ ਕੀਤਾ ਹੈ ਹੁਣ ਪਿੰਡਾਂ ਵਿੱਚ ਜਾ ਕੇ ਇੰਨਾ ਧੱਕੇ ਸ਼ਾਹੀਆਂ ਦੇ ਜਵਾਬ ਦੇਣ ਦੇ ਡਰੋਂ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਉਨ੍ਹਾਂ ਦੀ ਅਵਾਜ਼ ਨੂੰ ਬੰਦ ਕਰਨ ਦਾ ਭਰਮ ਪਾਲ਼ਿਆ ਜਾ ਰਿਹਾ ਹੈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸਰਕਾਰ ਦੀਆਂ ਇਨ੍ਹਾਂ ਗੈਰਜਮਰੂਹੀ ਧੱਕੜ ਅਤੇ ਜਾਬਰ ਕਰਵਾਈਆਂ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ ਅਤੇ ਸਰਕਾਰ ਨੂੰ ਸੁਣਾਣਈ ਕਰਦਾ ਹੈ ਕਿ ਅਗਰ ਸਰਕਾਰ ਨੇ ਮੰਗਾਂ ਪ੍ਰਵਾਨ ਨਹੀਂ ਕਰਨੀਆਂ ਤਾਂ ਸੰਘਰਸ਼ ਕਰਨਾ ਲੋਕਾਂ ਦਾ ਜਮਰੂਹੀ ਅਧਿਕਾਰ ਹੈ ਉਹ ਸਰਕਾਰ ਦੇ ਜ਼ਬਰ ਤੋ ਪਰਖੇ ਸੰਘਰਸ਼ ਤੋਂ ਪਿੱਛੇ ਨਹੀਂ ਹੱਟਣਗੇ ਤੇ ਸੰਘਰਸ਼ ਨੂੰ ਜ਼ੋਰਦਾਰ ਤਰੀਕੇ ਨਾਲ ਲਾਗੂ ਕਰਨਗੇ
ਆਗੂਆਂ ਵੱਲੋਂ ਸਮੁੱਚੇ ਪੰਜਾਬ ਦੇ ਠੇਕਾ ਮੁਲਾਜ਼ਮਾਂ, ਰੈਗੂਲਰ ਮੁਲਾਜ਼ਮਾਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰ ਦੇ ਇਨ੍ਹਾਂ ਜਬਰਾਂ ਦੀ ਜ਼ੋਰਦਾਰ ਨਿਖੇਧੀ ਕਰਨ ਅਤੇ ਪੰਜਾਬ ਵਿਚ ਜਿੱਥੇ ਵੀ ਸਰਕਾਰ ਵਲੋਂ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਹੋਰ ਸਾਰੇ ਕੰਮ ਕਾਰ ਛੱਡ ਕੇ ਜ਼ਬਰ ਵਿਰੁੱਧ ਸੰਘਰਸ਼ ਦੇ ਰਾਹ ਤੇ ਆਉਣ ਠੇਕਾ ਮੁਲਾਜ਼ਮਾਂ ਨੂੰ ਜ਼ੋਰਦਾਰ ਅਪੀਲ ਹੈ ਕਿ ਉਹ ਸਰਕਾਰ ਦੀਆਂ ਇਨ੍ਹਾਂ ਗਿੱਦੜ ਧਮਕੀਆਂ ਦਾ ਇੱਕ ਜੁੱਟ ਹੋ ਕੇ ਟਾਕਰਾ ਕਰਨ ਜਿੱਥੇ ਵੀ ਲੀਡਰ ਵੋਟਾਂ ਮੰਗਣ ਆਉਣ ਉਨ੍ਹਾਂ ਨੂੰ ਸਵਾਲ ਕੀਤੇ ਜਾਣ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਮੰਤਰੀਆਂ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾਵੇ
ਜਾਰੀ ਕਰਤਾ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ

Advertisment

You May Like This