Code Of Ethics

Download app

Subscribe To Print Edition

ਝਾਰਖੰਡ ਵਿੱਚ ਜਾਤੀ ਆਧਾਰਤ ਸਰਵੇਖਣ ਸ਼ੁਰੂ ਕਰਨ ਨੂੰ ਮਨਜ਼ੂਰੀ

ਰਾਂਚੀ/ਨਵੀਂ ਦਿੱਲੀ, 18 ਫਰਵਰੀ

**EDS: IMAGE VIA TWEETED ON FEB. 18, 2024** New Delhi: Jharkhand Chief Minister Champai Soren with Congress President Mallikarjun Kharge during a meeting, in New Delhi. (PTI Photo) (PTI02_18_2024_000147B)

ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੌਰੇਨ ਨੇ ਗੁਆਂਢੀ ਸੂਬੇ ਬਿਹਾਰ ਦੀ ਤਰਜ਼ ’ਤੇ ਆਪਣੇ ਸੂਬੇ ਵਿੱਚ ਵੀ ਜਾਤੀ ਆਧਾਰਤ ਸਰਵੇਖਣ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਅੱਜ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਪਰਸੋਨਲ ਵਿਭਾਗ ਨੂੰ ਸਰਵੇਖਣ ਸਬੰਧੀ ਇਕ ਖਰੜਾ ਤਿਆਰ ਕਰਨ ਅਤੇ ਮਨਜ਼ੂਰੀ ਲਈ ਮੰਤਰੀ ਮੰਡਲ ਅੱਗੇ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਜੇਕਰ ਸਭ ਕੁਝ ਯੋਜਨਾ ਮੁਤਾਬਕ ਚੱਲਦਾ ਹੈ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਸੂਬੇ ਵਿੱਚ ਜਾਤੀ ਆਧਾਰਤ ਸਰਵੇਖਣ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਕਾਂਗਰਸ ਦੇ ਚਾਰ ਵਿਧਾਇਕਾਂ ਨੂੰ ਮੰਤਰੀ ਵਜੋਂ ਸ਼ਾਮਲ ਕਰਨ ਨੂੰ ਲੈ ਕੇ ਪਾਰਟੀ ਦੇ ਵਿਧਾਇਕਾਂ ਦੇ ਇਕ ਵਰਗ ਵਿੱਚ ਨਾਰਾਜ਼ਗੀ ਦੀਆਂ ਖ਼ਬਰਾਂ ਦਰਮਿਆਨ ਮੁੱਖ ਮੰਤਰੀ ਚੰਪਈ ਸੋਰੋਨੇ ਨੇ ਕਿਹਾ ਕਿ ਝਾਰਖੰਡ ਵਿੱਚ ਜੇਐੱਮਐੱਮ ਦੀ ਅਗਵਾਈ ਵਾਲਾ ਗੱਠਜੋੜ ਮਜ਼ਬੂਤ ਸਥਿਤੀ ’ਚ ਹੈ ਅਤੇ ਸੂਬੇ ਵਿੱਚ ਗੱਠਜੋੜ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਦਿੱਲੀ ਮੁਲਾਕਾਤ ਕਰਨ ਤੋਂ ਪਹਿਲਾਂ ਸੋਰੇਨ ਨੇ ਇਹ ਟਿੱਪਣੀ ਕੀਤੀ। ਖੜਗੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੋਰੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਨਾਲ ਇਹ ਇਕ ਸ਼ਿਸ਼ਟਾਚਾਰ ਮੀਟਿੰਗ ਸੀ। ਹਾਲ ਹੀ ਵਿੱਚ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦੇ ਇਕ ਵਰਗ ਦੇ ਅਸੰਤੁਸ਼ਟ ਹੋਣ ਬਾਰੇ ਸੋਰੇਨ ਨੇ ਕਿਹਾ, ‘‘ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਉਹ ਇਸ ਨੂੰ ਹੱਲ ਕਰ ਲੈਣਗੇ। ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਜੇਐੱਮਐੱਮ ਤੇ ਕਾਂਗਰਸ ਵਿਚਾਲੇ ਕੋਈ ਮੱਤਭੇਦ ਨਹੀਂ ਹੈ ਅਤੇ ਸਭ ਕੁਝ ਠੀਕ ਹੈ।’’ ਜ਼ਿਕਰਯੋਗ ਹੈ ਕਿ ਕਾਂਗਰਸ ਦੇ 12 ਵਿਧਾਇਕਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਨਵੇਂ ਚਿਹਰਿਆਂ ਨੂੰ ਮੰਤਰੀ ਦੇ ਅਹੁਦੇ ਨਾ ਦਿੱਤੇ ਗਏ ਤਾਂ ਉਹ 23 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸੂਬੇ ਦੀ ਵਿਧਾਨ ਸਭਾ ਦੇ ਇਜਲਾਸ ਦਾ ਬਾਈਕਾਟ ਕਰਨਗੇ ਅਤੇ ਜੈਪੁਰ ਲਈ ਰਵਾਨਾ ਹੋ ਜਾਣਗੇ। ਸੂਬੇ ਦੀ 81 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚ ਜੇਐੱਮਐੱਮ ਦੀ ਅਗਵਾਈ ਵਾਲੇ ਗੱਠਜੋੜ ਕੋਲ 47 ਵਿਧਾਇਕ ਹਨ। ਇਨ੍ਹਾਂ ਵਿੱਚੋਂ ਜੇਐੱਮਐੱਮ ਦੇ 29, ਕਾਂਗਰਸ ਦੇ 17 ਅਤੇ ਆਰਜੇਡੀ ਦਾ ਇਕ ਵਿਧਾਇਕ ਹੈ।

ਉੱਧਰ, ਸੋਰੇਨ ਨਾਲ ਮੁਲਾਕਾਤ ਤੋਂ ਬਾਅਦ ਖੜਗੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਕਿਹਾ, ‘‘ਅੱਜ ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ ਤੇ ਝਾਰਖੰਡ ਕਾਂਗਰਸ ਦੇ ਆਗੂਆਂ ਨਾਲ ਮਿਲ ਕੇ ਅਸੀਂ ਮੁੜ ਤਾਨਾਸ਼ਾਹ ਕੇਂਦਰ ਸਰਕਾਰ ਨਾਲ ਲੜਨ ਦਾ ਸੰਕਲਪ ਲਿਆ।

Advertisment