Code Of Ethics

Download app

Subscribe To Print Edition

ਇੰਡੀਗੋ ਦਾ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਟੈਕਸੀਵੇਅ ਤੋਂ ਖੁੰਝਿਆ; ਕਈ ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ, 11 ਫਰਵਰੀ

ਅੰਮ੍ਰਿਤਸਰ ਤੋਂ ਆਇਆ ਇੰਡੀਗੋ ਦਾ ਜਹਾਜ਼ ਅੱਜ ਸਵੇਰੇ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਨ ਮਗਰੋਂ ਟੈਕਸੀਵੇਅ ਤੋਂ ਖੁੰਝ ਗਿਆ ਜਿਸ ਕਾਰਨ ਇੱਕ ਰਨਵੇਅ ਲਗਪਗ 15 ਮਿੰਟ ਲਈ ਬੰਦ ਰਿਹਾ। ਸੂਤਰਾਂ ਮੁਤਾਬਕ ਏ-320 ਜਹਾਜ਼ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਟੈਕਸੀਵੇਅ ਤੋਂ ਖੁੰਝਣ ਮਗਰੋਂ 28/10 ਰਨਵੇਅ ਦੇ ਆਖ਼ਰੀ ਸਿਰੇ ’ਤੇ ਚਲਾ ਗਿਆ। ਸੂਤਰਾਂ ਨੇ ਕਿਹਾ ਕਿ ਇਸ ਘਟਨਾ ਕਾਰਨ ਰਨਵੇਅ ਲਗਪਗ 15 ਮਿੰਟ ਤੱਕ ਬੰਦ ਰਿਹਾ ਅਤੇ ਕੁੱਝ ਉਡਾਣਾਂ ਵੀ ਪ੍ਰਭਾਵਿਤ ਹੋਈਆਂ।

Leave a Comment

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।