ਮੁੰਬਈ, 15 ਜਨਵਰੀ

ਅੱਜ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਾਜ਼ਾਰ ਰਿਕਾਰਡ ਉਚਾਈ ‘ਤੇ ਪਹੁੰਚ ਗਏ। ਸੈਂਸੈਕਸ ਪਹਿਲੀ ਵਾਰ 73,000 ਦੇ ਅੰਕੜੇ ਨੂੰ ਪਾਰ ਕਰ ਗਿਆ ਅਤੇ ਨਿਫਟੀ 22,000 ਅੰਕਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 720.33 ਅੰਕਾਂ ਦੀ ਛਾਲ ਮਾਰ ਕੇ 73,288.78 ਅੰਕਾਂ ਦੇ ਰਿਕਾਰਡ ਸਿਖ਼ਰ ‘ਤੇ ਪਹੁੰਚ ਗਿਆ। ਨਿਫਟੀ ਨੇ ਵੀ 22,000 ਅੰਕਾਂ ਨੂੰ ਪਾਰ ਕੀਤਾ ਅਤੇ 187.4 ਅੰਕ ਵਧ ਕੇ 22,081.95 ਦੇ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਿਆ।





















