*ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਭੰਗਲ ਵਲੋਂ 7 ਦਸੰਬਰ ਦੇ ਪਟਿਆਲਾ ਧਰਨੇ ਵਿੱਚ ਸ਼ਮੂਲੀਅਤ ਕਰਨ ਐਲਾਨ*। ਆਗੂ ਵਰਿੰਦਰ ਸਿੰਘ ਮੋਮੀ
ਮਿਤੀ 2 ਦਸੰਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ ਨੰ 31 ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਰਨਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ , ਸੂਬਾ ਖਜਾਨਚੀ ਰੁਪਿੰਦਰ ਸਿੰਘ,ਮੀਤ ਪ੍ਰਧਾਨ ਭੁਪਿੰਦਰ ਸਿੰਘ ਨੇ ਅੱਜ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ, ਬਿਜਲੀ ਵਿਭਾਗ ਵਿੱਚ ਕੰਮ ਕਰਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ 5 ਦਸੰਬਰ ਦੀ ਇੱਕ ਰੋਜ਼ਾ ਸਾਂਝੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਭੰਗਲ ਵਲੋਂ ਹੜਤਾਲ ਕਰਨ ਤੋਂ ਅੱਗੇ 7 ਦਸੰਬਰ ਨੂੰ ਪਟਿਆਲਾ ਹੈਡ ਆਫਿਸ ਅੱਗੇ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਸਾਂਝੀ ਹੜਤਾਲ ਅਤੇ ਧਰਨੇ ਦੀਆਂ ਮੰਗਾਂ, ਬਿਜਲੀ ਵਿਭਾਗ ਵਿੱਚ ਸੀ ਆਰ ਏ -295/19ਤਹਿਤ ਭਰਤੀ ਕੀਤੇ ਸਹਾਇਕ ਲਾਇਨ ਮੈਨਾਂ ਦੇ 3 ਸਾਲ ਦਾ ਪਰਖ਼ ਸਮਾਂ ਪੂਰਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੇਵਾ ਰੈਗੂਲਰ ਕਰਨ ਅਤੇ ਪੂਰੀ ਤਨਖਾਹ ਦੇਣ ਦੇ ਵਾਅਦੇ ਨੂੰ ਬੇਬੁਨਿਆਦ ਅਦਾਲਤੀ ਫੈਸਲੇ ਨਾਲ ਜੋੜਕੇ ਰੋਕ ਦਿੱਤਾ ਗਿਆ ਹੈ। ਇਸ ਹੀ ਤਰ੍ਹਾਂ ਵੱਖ ਵੱਖ ਆਗੂਆਂ ਦੀਆਂ ਬਦਲਾਖੋਰ ਭਾਵਨਾ ਨਾਲ ਕੀਤੀਆਂ ਬਦਲੀਆਂ ਅਤੇ ਹੋਰ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਇਹ ਸੰਘਰਸ਼ ਸੱਦੇ ਦਿੱਤੇ ਗਏ ਹਨ। ਇਸ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ ਨੰ 31 ਵੱਲੋਂ ਇਨ੍ਹਾਂ ਦੀਆਂ ਮੰਗਾਂ ਅਤੇ ਸੰਘਰਸ਼ ਸੱਦਿਆਂ ਦਾ ਭਰਪੂਰ ਸਮਰਥਨ ਕਰਕੇ ਸੰਘਰਸ਼ ਸਫਲਤਾ ਲਈ ਸਹਿਯੋਗ ਦਾ ਐਲਾਨ ਕਰਦੀ ਹੈ।ਇਸ ਸਹਿਯੋਗ ਦੇ ਰੂਪ ਵਿੱਚ 7 ਦਸੰਬਰ ਦੇ ਪਟਿਆਲਾ ਧਰਨੇ ਵਿੱਚ ਵਧ ਚੜ੍ਹ ਕੇ ਵਰਕਰਾਂ ਸਮੇਤ ਹਿੱਸਾ ਲਿਆ ਜਾਵੇਗਾ। ਮੈਨੇਜਮੈਂਟ ਨੂੰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਬੇਬੁਨਿਆਦ ਅਦਾਲਤੀ ਫ਼ੈਸਲਿਆਂ ਨੂੰ ਢਾਲ ਬਣਾਕੇ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਹੱਟ ਕੇ ਨਿਰਦੋਸ਼ ਮੁਲਾਜ਼ਮਾਂ ਨਾਲ ਧੋਖੇ ਦੀ ਖੇਡ ਨੂੰ ਬੰਦ ਕਰਕੇ ਸਮੂਹ ਪੀੜਿਤ ਸਹਾਇਕ ਲਾਇਨ ਮੈਨਾਂ ਨੂੰ ਪੂਰੀ ਤਨਖਾਹ ਦੇਣ ਅਤੇ ਰੈਗੂਲਰ ਕਰਨ ਦਾ ਕੀਤਾ ਵਾਅਦਾ ਪੂਰਾ ਕਰੇ ਨਹੀਂ ਤਾਂ ਠੇਕਾ ਮੁਲਾਜ਼ਮਾਂ ਦੀ ਇਸ ਸੰਘਰਸ਼ ਨੂੰ ਤੇਜ਼ ਕਰਨ ਦੀ ਮਜਬੂਰੀ ਹੋਵੇਗੀ ਜਿਸ ਲਈ ਪਾਵਰਕੌਮ ਦੀ ਮੈਨੇਜਮੈਂਟ ਪੂਰਣ ਤੌਰ ਤੇ ਜਿੰਮੇਵਾਰ ਹੋਵੇਗੀ।






















