Code Of Ethics

Download app

Subscribe To Print Edition

ਥਾਣਾ ਕਾਹਨੂੰਵਾਨ ਦੇ ਚਾਰ ਥਾਣੇਦਾਰਾਂ ਨੂੰ ਡੇਂਗੂ ਹੋਇਆ, ਇੱਕ ਦੀ ਮੌਤ

ਕਾਹਨੂੰਵਾਨ, 9 ਨਵੰਬਰ

ਸਥਾਨਕ ਥਾਣੇ ਦੇ ਚਾਰ ਥਾਣੇਦਾਰਾਂ ਨੂੰ ਡੇਂਗੂ ਹੋਣ ਕਾਰਨ ਥਾਣੇ ਵਿੱਚ ਸੰਨਾਟਾ ਪੱਸਰਿਆ ਹੋਇਆ ਹੈ। ਡੇਂਗੂ ਬੁਖ਼ਾਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਥਾਣੇਦਾਰ ਰਮਨ ਕੁਮਾਰ ਦੀ ਬੀਤੀ ਰਾਤ ਮੌਤ ਹੋ ਗਈ ਹੈ। ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਦੇ ਚਾਰ ਮੁਲਾਜ਼ਮਾਂ ਨੂੰ ਬੀਤੇ ਦਿਨੀਂ ਡੇਂਗੂ ਬੁਖ਼ਾਰ ਹੋਣ ਕਾਰਨ ਥਾਣੇ ਦੇ ਜ਼ਰੂਰੀ ਕੰਮ ਕਾਜ ਵੀ ਰੁਕ ਗਏ ਹਨ। ਥਾਣੇ ਵਿੱਚ ਤਾਇਨਾਤ ਏਐੱਸਆਈ ਰਮਨ ਕੁਮਾਰ ਵਾਸੀ ਤਿੱਬੜ ਨੂੰ ਬੀਤੀ 6 ਨਵੰਬਰ ਨੂੰ ਡੇਂਗੂ ਬੁਖ਼ਾਰ ਨੇ ਘੇਰ ਲਿਆ ਸੀ। ਉਸ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਡੀਐੱਮਸੀ ਲੁਧਿਆਣਾ ਰੈਫ਼ਰ ਕੀਤਾ ਗਿਆ। ਬੀਤੀ ਰਾਤ ਉਸ ਦੀ ਮੌਤ ਹੋ ਗਈ।

Leave a Comment

Advertisment

You May Like This