Code Of Ethics

Download app

Subscribe To Print Edition

ਨਸ਼ੇ ’ਚ ਧੁੱਤ ਨੌਜਵਾਨ ਵੱਲੋਂ ਲੋਹੇ ਦੀ ਰਾਡ ਮਾਰ ਕੇ ਮਾਤਾ-ਪਤਿਾ ਦੀ ਹੱਤਿਆ

ਮਜੀਠਾ, 9 ਨਵੰਬਰ

ਪਿੰਡ ਪੰਧੇਰ ਕਲਾਂ ਵਿੱਚ ਪ੍ਰਤਿਪਾਲ ਸਿੰਘ ਉਰਫ ਪੀਤੂ ਨੇ ਆਪਣੇ ਪਤਿਾ ਗੁਰਮੀਤ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਆਪਣੀ ਮਾਤਾ ਕੁਲਵਿੰਦਰ ਕੌਰ ਦੀ ਲੋਹੇ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਜਾਗੋ ਕੱਢੀ ਜਾ ਰਹੀ ਸੀ। ਇਸ ਦੌਰਾਨ ਪ੍ਰਤਿਪਾਲ ਸਿੰਘ ਹੋਰਨਾਂ ਲੋਕਾਂ ਨਾਲ ਸ਼ਰਾਬ ਪੀ ਰਿਹਾ ਸੀ। ਰਾਤ ਹੋਣ ਕਾਰਨ ਉਸ ਦੇ ਪਤਿਾ ਨੇ ਕਈ ਵਾਰ ਉਸ ਨੂੰ ਘਰ ਆਉਣ ਲਈ ਕਿਹਾ ਪਰ ਮੁਲਜ਼ਮ ਪ੍ਰਤਿਪਾਲ ਸਿੰਘ ਨੇ ਇਸ ਦਾ ਬੁਰਾ ਮਨਾਇਆ। ਜਦੋਂ ਪ੍ਰਤਿਪਾਲ ਸਿੰਘ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਤਾਂ ਪਹਿਲਾਂ ਉਸ ਨੇ ਆਪਣੀ ਮਾਤਾ ਕੁਲਵਿੰਦਰ ਕੌਰ ਦੇ ਲੋਹੇ ਦੀ ਰਾਡ ਮਾਰੀ। ਇਸ ਮਗਰੋਂ ਉਸ ਨੇ ਆਪਣੇ ਪਤਿਾ ਗੁਰਮੀਤ ਸਿੰਘ ’ਤੇ ਵੀ ਰਾਡ ਨਾਲ ਹਮਲਾ ਕੀਤਾ। ਰਾਡ ਵੱਜਣ ਕਾਰਨ ਕੁਲਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਮੀਤ ਸਿੰਘ ਮਗਰੋਂ ਹਸਪਤਾਲ ਵਿੱਚ ਦਮ ਤੋੜ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮਜੀਠਾ ਪੁਲੀਸ ਘਟਨਾ ਸਥਾਨ ’ਤੇ ਪੁੱਜੀ। ਪੁਲੀਸ ਨੇ ਮੌਕੇ ’ਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮੁਲਜ਼ਮ ਪ੍ਰਤਿਪਾਲ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ।

Advertisment