ਪਿਆਰੇ ਸਾਥੀਓ ਤੁਸੀਂ ਸੋਸ਼ਲ ਮੀਡੀਆ ਵਾਇਰਲ ਇਹ ਖ਼ਬਰ ਪੜ੍ਹ ਹੀ ਲਈ ਹੋਵੇਗੀ ਕਿ ਪੰਜਾਬ ਸਰਕਾਰ ਨੇ ਗਲਬਾਤ ਕਰਕੇ ਠੇਕਾ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕਰਨ ਦੀ ਥਾਂ ਮੰਤਰੀਆਂ ਤੇ ਅਧਾਰਿਤ ਇਕ ਹੋਰ ਸਬ ਕਮੇਟੀ ਦਾ ਗਠਨ ਕੀਤਾ ਹੈ। ਜਿਸਨੂੰ ਠੇਕਾ ਮੁਲਾਜ਼ਮਾਂ ਅਤੇ ਮਜ਼ਦੂਰ ਜਥੇਬੰਦੀਆਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ!

ਇਸ ਸਬ ਕਮੇਟੀ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ, ਸਰਕਾਰ ਵੱਲੋਂ ਸਬ ਕਮੇਟੀਆਂ ਅਤੇ ਕਮੀਸਨਾ ਦਾ ਗਠਨ ਕਦੇ ਵੀ ਸਮਸਿਆਵਾਂ ਦਾ ਹੱਲ ਕਰਨ ਲਈ ਲਈ ਨਹੀਂ ਕੀਤਾ ਗਿਆ ਸਗੋਂ ਮਸਲੇ ਨੂੰ ਠੰਡੇ ਵਸਤੇ ਵਿਚ ਪਾਕੇ ਘੋਲ ਤੇ ਠੰਡਾ ਛਿੜਕਕੇ ਸਮਾਂ ਲੰਘਾਉਣ ਲਈ ਕੀਤਾ ਜਾਂਦਾ ਰਿਹਾ ਹੈ। ਸਰਕਾਰਾਂ ਦੇ ਇਸ ਧੋਖੇ ਦਾ ਅਮਲ ਅਸੀਂ ਖ਼ੁਦ ਆਪਣੇ ਹੱਡੀਂ ਹੰਢਾਇਆ ਹੈ। ਪਹਿਲਾਂ ਅਕਾਲੀ ਸਰਕਾਰ ਵਲੋਂ ਕਮੇਟੀ ਦੇ ਗਠਨ ਦੇ ਨਾਂ ਹੇਠ ਪੂਰੇ ਤਿੰਨ ਸਾਲ ਸਾਡੇ ਸੰਘਰਸ਼ ਨੂੰ ਜਾਮ ਕਰੀ ਰੱਖਿਆ ਗਿਆ। ਅਖੀਰ ਵਿੱਚ ਜਾਕੇ ਜਦੋਂ ਸਾਨੂੰ ਇਹ ਅਹਿਸਾਸ ਜਾਗਿਆ ਕਿ ਇਹ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਅਗਰ ਸਰਕਾਰ ਹੁਣ ਵੀ ਇਸ ਮਸਲੇ ਨੂੰ ਵੱਖ ਬਹਾਨਿਆਂ ਹੇਠ ਲਮਕਾ ਰਹੀ ਤਾਂ ਫਿਰ ਇਹ ਕਦੇ ਵੀ ਨਹੀਂ ਕਰੇਗੀ!
ਇਸ ਭਰਮਜਾਲ ਵਿਚੋਂ ਨਿਕਲ ਕੇ ਅਸੀਂ ਮੁੜ ਸੰਘਰਸ਼ ਦਾ ਰਾਹ ਅਪਣਾਇਆ। ਇਹ ਸਾਡੇ ਉਸ ਸੰਘਰਸ਼ ਦੀ ਪ੍ਰਾਪਤੀ ਸੀ ਕਿ ਜਿਹੜੀ ਸਰਕਾਰ ਨੇ ਤਿੰਨ ਸਾਲ ਸਾਨੂੰ ਆਪਣੇ ਧੋਖੇ ਦੇ ਜਾਲ ਚ ਗੁਮਰਾਹ ਕਰਕੇ ਰਖਿਆ ਸੀ ਇਹ ਉਹੀ ਸਰਕਾਰ ਸੀ ਜਿਸਨੂੰ ਸੰਘਰਸ਼ ਦਬਾਅ ਅਧੀਨ ਆਊਟਸੋਰਸਡ, ਇਨਲਿਸਟਮੈਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪਾਲਸੀ ਬਣਾਉਣ ਲਈ ਮਜਬੂਰ ਕੀਤਾ ਸੀ ਇਹ ਗੱਲ ਵਖਰੀ ਹੈ ਕਿ ਇਹ ਪਾਲਸੀ ਚੋਣਾਂ ਦਾ ਐਲਾਨ ਹੋਣ ਕਾਰਣ ਲਾਗੂ ਨਹੀਂ ਸੀ ਹੋ ਸਕੀ!
ਨਵੀਂ ਕਾਂਗਰਸ ਹਕੂਮਤ ਜਿਹੜੀ ਘਰ ਘਰ ਪੱਕਾ ਰੋਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੋਈ ਸੀ। ਉਸਨੇ ਆਉਂਦਿਆਂ ਹੀ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਇਕ ਲੱਖ ਦੇ ਲਗਭਗ ਪੱਕੇ ਰੁਜ਼ਗਾਰ ਦੇ ਮੌਕੇ ਉਜਾੜ ਦਿੱਤੇ ਸਨ, ਅਫਸੋਸ ਕਿ ਅਸੀਂ ਇਸ ਦੇ ਬਾਵਜੂਦ ਵੀ ਸਰਕਾਰ ਦੇ ਮਕਸਦ ਨੂੰ ਨਾ ਸਮਝ ਸਕੇ।ਸਰਕਾਰ ਨੇ ਸਾਡੇ ਸੰਘਰਸ਼ ਦੇ ਸ਼ੁਰੂਆਤੀ ਦੋਰ ਵਿੱਚ ਹੀ ਪਹਿਲੀ ਹਕੂਮਤ ਦੇ ਰਾਹ ਤੇ ਚਲਦਿਆਂ ਮੁੜ ਸਾਨੂੰ ਮੰਤਰੀਆਂ ਤੇ ਅਧਾਰਿਤ ਸਬ ਕਮੇਟੀ ਦੇ ਗਠਨ ਦਾ ਲੋਲੀਪੋਪ ਦੇਕੇ ਸਾਡੇ ਸੰਘਰਸ਼ ਨੂੰ ਵੀ ਜਾਮ ਕਰਨ ਚ ਸਫਲਤਾ ਹਾਸਲ ਕਰ ਲਈ। ਅਸੀਂ ਲਗਾਤਾਰ ਚਾਰ ਸਾਲ ਸਰਕਾਰ ਦੇ ਝੂਠੇ ਲਾਰਿਆਂ ਤੇ ਵਿਸ਼ਵਾਸ ਕੀਤਾ। ਅਖੀਰ ਜਦੋਂ ਚੋਣਾਂ ਵਿੱਚ ਕੁਝ ਸਮਾਂ ਹੀ ਬਾਕੀ ਸੀ ਅਸੀਂ ਮੁੜ ਫਿਰ ਸੰਘਰਸ਼ ਦੇ ਰਾਹ ਦੀ ਚੋਣ ਕੀਤੀ। ਪਟਿਆਲੇ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪੱਕਾ ਮੋਰਚਾ ਲਾਇਆ ਸੀ।ਪਰ ਮੁੱਖ ਮੰਤਰੀ ਨੇ ਉਥੇ ਵੀ ਸਾਡੀ ਗੱਲ ਨਹੀਂ ਸੁਣੀ। ਕਾਂਗਰਸ ਪਾਰਟੀ ਨੇ ਆਪਣੀਆਂ ਲੋੜਾਂ ਵਿਚੋਂ ਮੁੱਖ ਮੰਤਰੀ ਬਦਲ ਕੇ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਵਿਰਾਜਮਾਨ ਕਰ ਦਿੱਤਾ। ਇਹ ਉਹੀ ਮੁੱਖ ਮੰਤਰੀ ਸੀ ਜਿਹੜਾ ਠੇਕਾ ਮੁਲਾਜ਼ਮਾਂ ਨੂੰ ਆਪਣੇ ਮੁਲਾਜ਼ਮ ਸਮਝਣ ਤੋਂ ਹੀ ਇਨਕਾਰੀ ਸੀ। ਅਖੀਰ ਇਹ ਸਾਡੀ ਸੰਘਰਸ਼ ਤਾਕਤ ਹੀ ਸੀ ਜਿਸਨੇ ਇਸਨੂੰ ਸਾਡੀ ਗੱਲ ਸੁਣਨ ਲਈ ਵੀ ਅਤੇ ਰੈਗੂਲਰ ਕਰਨ ਦੀ ਪਾਲਸੀ ਤਿਆਰ ਕਰਨ ਦਾ ਵਾਅਦਾ ਕਰਨ ਲਈ ਮਜਬੂਰ ਕੀਤਾ ਸੀ!ਪਰ ਇਹ ਅਫਸੋਸ *ਨਾਕ ਹਾਲਤ ਸੀ ਕਿ ਸਰਕਾਰ ਨੇ ਡੰਗ ਟਪਾਈ ਕਰਕੇ ਜਿਹੜੀ ਪਾਲਸੀ ਬਣਾਈ ਸੀ ਉਸ ਵਿੱਚ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ। ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਵੀ ਅਸੀਂ ਸਰਕਾਰ ਦੇ ਇਸ ਧੋਖੇ ਵਿਰੁੱਧ ਸੰਘਰਸ਼ ਜਾਰੀ ਰੱਖਿਆ। ਇਸ ਅਰਸੇ ਵਿਚ ਆਮ ਆਦਮੀ ਪਾਰਟੀ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਸਰਕਾਰ ਬਣਨ ਤੋਂ ਬਾਅਦ ਸਾਰੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ। ਭਾਵੇਂ ਸਰਕਾਰਾਂ ਦੇ ਪਿਛਲੇ ਨਾਂਹ ਪੱਖੀ ਧੋਖੇ ਦੇ ਅਮਲ ਨੂੰ ਦੇਖਦਿਆਂ ਇਹ ਐਲਾਨ ਭਰੋਸਾ ਕਰਨ ਯੋਗ ਨਹੀਂ ਸੀ ਤਾਂ ਵੀ ਕੁਝ ਸਾਥੀਆਂ ਦੇ ਨਾਂਹ ਪੱਖੀ ਅਮਲ ਕਾਰਣ ਸੰਘਰਸ਼ ਰੋਕਣ ਦੀ ਮਜ਼ਬੂਰੀ ਬਣੀ ਸੀ!
ਅਸੀਂ ਮੋਰਚੇ ਦੇ ਪਲੇਟਫਾਰਮ ਤੋਂ ਇਸ ਸਰਕਾਰ ਨੂੰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਸਮਾਂ ਦਿੱਤਾ। ਸਰਕਾਰ ਵੱਲੋਂ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਝੂਠ ਦੇ ਸਬਜ਼ਬਾਗ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਉਮਾ ਦੇਵੀ ਦੀ ਜਜਮੈਟ ਰੈਗੂਲਰ ਕਰਨ ਦੇ ਰਾਹ ਵਿੱਚ ਰੁਕਾਵਟ ਹੈ। ਸਰਕਾਰ ਇਸ ਦੇ ਹੱਲ ਲਈ ਅਦਾਲਤ ਵਿੱਚ ਜਾਣ ਲਈ ਤਿਆਰ ਹੈ।ਇਹ ਸਭ ਝੂਠ ਦੇ ਲਾਰੇ ਸਨ ਸੰਘਰਸ਼ ਤੇ ਠੰਡਾ ਛਿੜਕਣ ਦੀਆਂ ਸਰਕਾਰੀ ਸਾਜ਼ਿਸ਼ ਸਨ!
ਜਦੋਂ ਸਾਲ ਭਰ ਇੰਤਜ਼ਾਰ ਕਰਨ ਮਗਰੋਂ ਵੀ ਸਾਡੀ ਸੁਣੀ ਨਹੀਂ ਗਈ। ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਥਾਂ ਲਾਰੇ ਲੱਪਿਆਂ ਨਾਲ ਸਾਰਨ ਦਾ ਨਾਂਹ ਪੱਖੀ ਅਮਲ ਲਗਾਤਾਰ ਅਪਣਾਇਆ ਗਿਆ ਉਸ ਸਮੇਂ ਮਜਬੂਰੀ ਵੱਸ ਸਾਨੂੰ ਮੁੜ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਣਾ ਪਿਆ!
ਇਸ ਦੋਰ ਵਿੱਚ ਸਰਕਾਰ ਵੱਲੋਂ ਧੋਖੇ ਦਾ ਇਕ ਹੋਰ ਨਵਾਂ ਰਾਹ ਕੱਢ ਲਿਆ ਗਿਆ। ਸੰਘਰਸ਼ ਦੇ ਪੜਾਅ ਤੇ ਸਰਕਾਰੀ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦੇਣਾ ਸ਼ੁਰੂ ਕੀਤਾ ਗਿਆ।ਪਰ ਅਫਸੋਸ ਕਿ ਚੰਡੀਗੜ੍ਹ ਪਹੁੰਚਣ ਤੇ ਸਰਕਾਰੀ ਅਧਿਕਾਰੀਆਂ ਵਲੋਂ ਇਹ ਕਹਿ ਦਿੱਤਾ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਦੇ ਹੋਰ ਜ਼ਰੂਰੀ ਰੁਝੇਵਿਆਂ ਕਾਰਨ ਅੱਜ ਮੀਟਿੰਗ ਨਹੀਂ ਹੋ ਸਕਦੀ। ਇਹ ਧੋਖੇ ਵਾਜੀ ਸਿਰਫ਼ ਇੱਕ ਦੋ ਵਾਰ ਨਹੀਂ ਲਗਾਤਾਰ ਅਠਾਰਾਂ ਵਾਰ ਕੀਤੀ ਗਈ। ਇਹ ਸ਼ਰਮ ਨਾਕ ਕਰਤੂਤ ਹੀ ਕਹੀ ਜਾ ਸਕਦੀ ਹੈ ਕਿ ਨਾਂ ਤਾਂ ਝੂਠ ਦੇ ਮੀਟਿੰਗ ਲਈ ਪੱਤਰ ਦੇਣ ਵਾਲੇ ਅਧੀਕਾਰੀਆਂ ਨੇ ਹੀ ਕਦੇ ਅਫਸੋਸ ਪ੍ਰਗਟ ਕੀਤਾ ਅਤੇ ਨਾ ਹੀ ਮੁੱਖ ਮੰਤਰੀ ਨੇ ਕੋਈ ਸ਼ਰਮ ਮਹਿਸੂਸ ਕੀਤੀ।
ਅਫਸੋਸ ਨਾਕ ਹੀ ਹੈ ਕਿ ਮੰਗਾਂ ਪ੍ਰਵਾਨ ਕਰਨ ਦੀ ਥਾਂ ਇਕ ਧੋਖੇ ਦੇ ਸਾਫ ਹੋਣ ਤੇ ਸਰਕਾਰ ਨੇ ਨਮੋਸ਼ੀ ਪ੍ਰਗਟ ਕਰਕੇ ਨਾਂ ਤਾਂ ਮੰਗਾਂ ਹੀ ਪ੍ਰਵਾਨ ਕੀਤੀਆਂ ਤੇ ਨਾ ਹੀ ਮੀਟਿੰਗ ਕੀਤੀ ਪਰ ਵੜੀ ਚਲਾਕੀ ਧੋਖੇ ਦਾ ਢੰਗ ਬਦਲ ਲਿਆ ਜਾਂਦਾ। ਮੀਟਿੰਗ ਆਪ ਕਰਨ ਦੀ ਥਾਂ ਮੰਤਰੀਆਂ ਨੂੰ ਮੀਟਿੰਗ ਲਈ ਬਿਠਾ ਦਿੱਤਾ ਜਾਂਦਾ ਜਿਹੜੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਲੈਣ ਲਈ ਹੀ ਅਧੀਕਾਰਤ ਨਹੀਂ ਸਨ। ਉਨ੍ਹਾਂ ਦੀ ਡੰਗ ਟਪਾਈ ਸਾਫ਼ ਸਾਡੇ ਸਾਹਮਣੇ ਸੀ ਜਦੋਂ ਉਹ ਸਾਡੀ ਗਲਬਾਤ ਸੁਣਨ ਉਪਰੰਤ ਇਹ ਕਹਿਕੇ ਤੁਰ ਜਾਂਦੇ ਸਨ ਕਿ ਤੁਹਾਡਾ ਪੱਖ ਮੁੱਖ ਮੰਤਰੀ ਸਾਹਿਬ ਜੀ ਨੂੰ ਦਸ ਦਿਤਾ ਜਾਵੇਗਾ!
ਜਦੋਂ ਮੰਤਰੀਆਂ ਨਾਲ ਮੀਟਿੰਗ ਕਰਨ ਦਾ ਧੋਖਾ ਵੀ ਸਾਫ ਹੋ ਗਿਆ ਤਾਂ ਸਰਕਾਰ ਨੇ ਪਹਿਲੀਆਂ ਸਰਕਾਰਾਂ ਵਾਲਾ ਸਬ ਕਮੇਟੀ ਰਾਹੀਂ ਮੰਗਾਂ ਦੇ ਨਿਪਟਾਰੇ ਲਈ ਧੋਖੇ ਦਾ ਰਾਹ ਕੱਢ ਲਿਆ। ਭਾਵੇਂ ਮੋਰਚੇ ਵਲੋਂ ਇਸ ਰਾਹ ਨੂੰ ਰੱਦ ਕਰਕੇ ਸਿਰਫ਼ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਮੰਗਾਂ ਦੇ ਨਿਪਟਾਰੇ ਦੇ ਰਾਹ ਨੂੰ ਤਰਜੀਹ ਦਿੱਤੀ ਗਈ ਫਿਰ ਵੀ ਸਰਕਾਰ ਵੱਖ ਵੱਖ ਜਥੇਬੰਦੀਆਂ ਨੂੰ ਇਸ ਧੋਖੇ ਦੇ ਜਾਲ ਵਿਚ ਫਸਾਉਣ ਲਈ ਸਫਲ ਰਹੀ ਹੈ। ਇਸ ਸਮੇਂ ਜਦੋਂ ਠੇਕਾ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਇਨ੍ਹਾਂ ਧੋਖੇਬਾਜ਼ ਚਾਲਾਂ ਨੂੰ ਰੱਦ ਕਰਕੇ ਤਿਖੇ ਸੰਘਰਸ਼ ਦਾ ਐਲਾਨ ਕੀਤਾ ਹੈ। ਜਿਸ ਵਿਚ ਪੰਜ ਨਵੰਬਰ ਤੋਂ ਪੱਚੀ ਨਵੰਬਰ ਤੱਕ ਪੰਜਾਬ ਦੇ ਸਾਰੇ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਸਰਕਾਰ ਦੀ ਖਸਲਤ ਨੂੰ ਨੰਗਾ ਕਰਨ ਦਾ ਫੈਸਲਾ ਕੀਤਾ ਗਿਆ ਹੈ।ਤੀਹ ਨਵੰਬਰ ਨੂੰ ਪੰਜਾਬ ਵਿੱਚ ਕਿਸੇ ਵੀ ਥਾਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਸੱਦਾ ਦਿੱਤਾ ਗਿਆ। ਤਾਂ ਇਸ ਸਮੇਂ ਵੀ ਸਰਕਾਰ ਨੇ ਗਲਬਾਤ ਕਰਕੇ ਮੰਗਾਂ ਦਾ ਹੱਲ ਕਰਨ ਦਾ ਦਰੁਸਤ ਰਾਹ ਅਪਣਾਉਣ ਦੀ ਥਾਂ ਇਕ ਪਹਿਲਾਂ ਪਰਖੇ ਪਰਤਿਆਏ ਧੋਖੇ ਦੇ ਰਾਹ ਨੂੰ ਹੀ ਤਰਜੀਹ ਦਿੱਤੀ ਹੈ। ਇਸ ਲਈ ਹੁਣ ਪਹਿਲੀ ਸਬ ਕਮੇਟੀ ਦੇ ਬਦਲ ਵਜੋਂ ਇਕ ਨਵੀਂ ਸਬ ਕਮੇਟੀ ਦਾ ਐਲਾਨ ਕਰ ਦਿੱਤਾ ਹੈ!
ਠੇਕਾ ਮੁਲਾਜ਼ਮ ਸਾਥੀਆਂ ਨੂੰ ਸਰਕਾਰ ਦਾ ਲਗਾਤਾਰ ਚਲ ਰਿਹਾ ਅਮਲ ਅਤੇ ਮੁੱਖ ਮੰਤਰੀ ਪੰਜਾਬ ਦਾ ਲੋਕਾਂ ਨਾਲ ਨਾਂਹ ਪੱਖੀ ਵਿਹਾਰ ਬਿਲਕੁਲ ਸਾਫ਼ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਭਰੋਸੇ ਦੇ ਯੋਗ ਨਹੀਂ ਹੈ। ਇਹ ਗੱਲ ਸਾਡੀ ਸਮਝ ਦਾ ਹਿੱਸਾ ਬਣਨੀ ਚਾਹੀਦੀ ਹੈ ਕਿ ਉਹ ਮੁੱਖ ਮੰਤਰੀ ਜਿਹੜਾ ਅਠਾਰਾਂ ਵਾਰ ਮੀਟਿੰਗ ਦਾ ਸਮਾਂ ਦੇਕੇ ਐਨ ਮੌਕੇ ਤੇ ਜਾ ਕੇ ਗਲਬਾਤ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਅਫਸੋਸ ਨਾਕ ਹੈ ਕਿ ਮੰਗਾਂ ਮੰਨਣ ਦੀ ਗੱਲ ਤਾਂ ਦੂਰ ਰਹੀ ਗਲਬਾਤ ਕਰਨ ਲਈ ਵੀ ਤਿਆਰ ਨਹੀਂ,ਉਸ ਪਾਸੋਂ ਸੰਘਰਸ਼ ਤੋਂ ਬਿਨਾਂ ਮੰਗਾਂ ਮੰਨਣ ਦੀ ਆਸ ਕਰਨੀ ਸਾਡੀ ਮੂਰਖਤਾ ਹੀ ਕਹੀ ਜਾ ਸਕਦੀ ਹੈ।ਸਾਡੇ ਵਲੋਂ ਮੁੱਖ ਮੰਤਰੀ ਤੇ ਕਿਸੇ ਕਿਸਮ ਦਾ ਭਰਮ, ਸੰਘਰਸ਼ ਸਦਿਆਂ ਨੂੰ ਲਾਗੂ ਕਰਨ ਵਿਚ ਜੱਕੋ ਤੱਕੀ ਸਾਡਾ ਭਵਿੱਖ ਬਰਵਾਦ ਕਰੇਗੀ!
ਇਸ ਲਈ ਮੇਰੀ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਨੂੰ ਪੁਰਜ਼ੋਰ ਅਪੀਲ ਹੈ ਕਿ ਸਰਕਾਰ ਦੇ ਡੰਗ ਟਪਾਊ ਲਾਰਿਆਂ ਤੇ ਵਿਸ਼ਵਾਸ ਕਰਕੇ ਸੰਘਰਸ਼ ਸੱਦਿਆ ਨੂੰ ਲਾਗੂ ਕਰਨ ਦੀ ਢਿੱਲਮੱਠ ਕਰਕੇ ਜਾਂ ਹੋਰ ਕਾਰਨਾਂ ਕਰਕੇ ਅਸੀਂ ਬਹੁਤ ਸਮਾਂ ਬਰਵਾਦ ਕੀਤਾ ਹੈ। ਹੁਣ ਹੋਰ ਬਰਵਾਦ ਕਰਨਾ ਸਾਡੇ ਹਿੱਤ ਵਿੱਚ ਨਹੀਂ ਹੋਵੇਗਾ। ਇਹ ਸਾਡੀ ਬਰਵਾਦੀ ਦਾ ਕਾਰਨ ਤਾਂ ਬਣੇਗਾ ਹੀ, ਇਸ ਤੋਂ ਅਗਾਂਹ ਇਹ ਸਾਡੇ ਭਵਿੱਖ ਨੂੰ ਵੀ ਬਰਵਾਦ ਕਰੇਗਾ।ਇਸ ਤੋਂ ਬਚਾਅ ਦਾ ਇਕੋ ਇਕ ਠੀਕ ਰਾਹ ਸੰਘਰਸ਼ ਦਾ ਹੀ ਰਾਹ ਸਾਡੇ ਕੋਲ ਬਚਦਾ ਹੈ।ਇਸ ਲਈ ਮੇਰੀ ਅਪੀਲ ਹੈ ਕਿ ਪੰਜਾਬ ਭਰ ਦੇ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਦੀ ਖਸਲਤ ਨੂੰ ਨੰਗਾ ਕਰੋ। ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਣ ਦੀ ਮਜਬੂਰੀ ਦਸ ਕੇ ਉਨ੍ਹਾਂ ਦੀਆਂ ਸੰਘਰਸ਼ ਲਈ ਹਮਦਰਦੀ ਹਾਸਲ ਕਰੀਏ।ਅਖੀਰ ਪਰਿਵਾਰਾਂ ਸਮੇਤ ਨੈਸ਼ਨਲ ਹਾਈਵੇ ਜਾਮ ਕਰਨ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪੂਰਾ ਤਾਣ ਲਾ ਦੇਈਏ। ਇਉਂ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰੀਏ ਸਰਕਾਰ ਦੇ ਝੂਠੇ ਲਾਰਿਆਂ ਤੇ ਵਿਸ਼ਵਾਸ ਕਰਨ ਦੀ ਥਾਂ।ਆਉ ਇਸ ਕਾਮਾ ਪੱਖੀ ਕਾਜ ਨੂੰ ਸਫ਼ਲ ਕਰਨ ਲਈ ਪ੍ਰਣ ਕਰਕੇ ਅਜ ਤੋਂ ਹੀ ਜੁਟ ਜਾਈਏ।





















