Code Of Ethics

Download app

Subscribe To Print Edition

ਰੇਲ ਰੋਕੋ ਅੰਦੋਲਨ ਦੌਰਾਨ ਰੇਲਵੇ ਨੂੰ ਸਾਢੇ ਪੰਜ ਕਰੋੜ ਦਾ ਰਗੜਾ

 

ਚੰਡੀਗੜ੍ਹ/ ਅੰਮ੍ਰਿਤਸਰ, 30 ਸਤੰਬਰ

ਪੰਜਾਬ ਸਮੇਤ ਉੱਤਰੀ ਭਾਰਤ ਦੇ 5 ਸੂਬਿਆਂ ਦੀਆਂ 19 ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਦੇ ਮੁਆਵਜ਼ੇ ਸਮੇਤ ਕਿਸਾਨੀ ਮੰਗਾਂ ਦੀ ਪੂਰਤੀ ਲਈ ਵਿੱਢੇ ਤਿੰਨ ਰੋਜ਼ਾ ਰੇਲ ਅੰਦੋਲਨ ਦੀ ਸਮਾਪਤੀ ਮੌਕੇ ਕਿਸਾਨੀ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ 20 ਥਾਵਾਂ ’ਤੇ ਤਿੰਨ ਦਿਨਾਂ ਲਈ ਰੇਲਾਂ ਦਾ ਚੱਕਾ ਜਾਮ ਰੱਖਿਆ ਗਿਆ, ਜਿਸ ਕਾਰਨ ਪੰਜਾਬ ਸਮੇਤ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨਾਲ ਦੇਸ਼ ਦਾ ਰੇਲ ਸੰਪਰਕ ਟੁੱਟਿਆ ਰਿਹਾ। ਪੰਜਾਬ ਵਿੱਚ ਕਈ ਥਾਈਂ ਕਿਸਾਨਾਂ ਨੇ ਅੱਜ ਸੜਕਾਂ ਰੋਕ ਕੇ ਪ੍ਰਦਰਸ਼ਨ ਵੀ ਕੀਤਾ। ਕਿਸਾਨ ਜਥੇਬੰਦੀਆਂ ਨੇ ਅੰਬਾਲਾ ਵਿੱਚ ਇੱਕ-ਰੋਜ਼ਾ ਰੇਲ ਰੋਕੋ ਮੋਰਚਾ ਲਗਾ ਕੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਕਿਸਾਨੀ ਸੰਘਰਸ਼ ਦਾ ਦਾਇਰਾ ਵਿਸ਼ਾਲ ਕਰ ਕੇ ਸਰਕਾਰ ਵਿਰੁੱਧ ਲੜਾਈ ਵਿੱਢੀ ਜਾਵੇਗੀ। ਇਸ ਦੌਰਾਨ ਕਿਸਾਨਾਂ ਦੇ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ਦੌਰਾਨ ਫਿਰੋਜ਼ਪੁਰ ਰੇਲਵੇ ਡਵਿੀਜ਼ਨ ਨੂੰ ਲਗਪਗ ਸਾਢੇ 5 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਵਿੱਚ ਯਾਤਰੂ ਅਤੇ ਮਾਲ ਗੱਡੀਆਂ ਦੋਵਾਂ ਦਾ ਭਾੜਾ ਸ਼ਾਮਲ ਹੈ। ਰੇਲ ਰੋਕੋ ਅੰਦਲੋਨ ਦੌਰਾਨ ਫਿਰੋਜ਼ਪੁਰ ਰੇਲ ਮੰਡਲ ਦੀਆ ਲਗਪੱਗ 376 ਰੇਲ ਗੱਡੀਆਂ ਰੱਦ ਹੋਈਆਂ ਹਨ, ਜਨਿ੍ਹਾਂ ਦਾ ਮਾਲ ਭਾੜਾ ਯਾਤਰੀਆਂ ਨੂੰ ਵਾਪਸ ਕਰਨਾ ਪਿਆ ਹੈ। 89 ਰੇਲ ਗੱਡੀਆਂ ਮੰਜ਼ਿਲ ਤੋਂ ਪਹਿਲਾਂ ਹੀ ਹੋਰਨਾਂ ਸਟੇਸ਼ਨਾਂ ’ਤੇ ਰੋਕ ਦਿੱਤੀਆਂ ਗਈਆਂ ਅਤੇ 49 ਰੇਲ ਗੱਡੀਆਂ ਜੱਦੀ ਸਟੇਸ਼ਨ ਦੀ ਥਾਂ ਹੋਰਨਾਂ ਰੇਲਵੇ ਸਟੇਸ਼ਨਾਂ ਤੋਂ ਚਲਾਈਆਂ ਗਈਆਂ, ਜਦਕਿ 70 ਰੇਲ ਗੱਡੀਆਂ ਦੇ ਰਾਹ ਬਦਲੇ ਗਏ। ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵਿੀਜ਼ਨ ਨੂੰ 10 ਮਾਲ ਗੱਡੀਆਂ ਦੇ ਨਾ ਚੱਲਣ ਨਾਲ ਕਰੀਬ ਪੰਜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦਕਿ ਇਸ ਨੇ ਲਗਪਗ 10,788 ਯਾਤਰੀਆਂ ਨੂੰ ਉਨ੍ਹਾਂ ਦੀਆਂ ਰੇਲ ਗੱਡੀਆਂ ਰੱਦ ਹੋਣ ਤੋਂ ਬਾਅਦ 52.36 ਲੱਖ ਰੁਪਏ ਵਾਪਸ ਕੀਤੇ। ਡਵਿੀਜ਼ਨ ਦੇ ਸੀਨੀਅਰ ਡਵਿੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ ਨੇ ਕਿਹਾ ਕਿ ਆਨਲਾਈਨ ਰੱਦ ਹੋਣ ਦਾ ਡਾਟਾ ਪੰਜ ਦਿਨਾਂ ਬਾਅਦ ਪਤਾ ਲੱਗੇਗਾ। ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਮੈਂਬਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਵਿੱਚ 20 ਥਾਵਾਂ ਸਣੇ ਹਰਿਆਣਾ ਵਿੱਚ ਵੀ ਸਫ਼ਲ ਰੇਲ ਰੋਕੋ ਮੋਰਚੇ ਲਾਏ ਗਏ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ 23 ਅਤੇ 24 ਅਕਤੂਬਰ ਨੂੰ ਕਿਸਾਨੀ ਦਸਹਿਰਾ ਮਨਾਇਆ ਜਾਵੇਗਾ। ਇਸ ਦੌਰਾਨ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਪੁਤਲੇ ਫੂਕੇ ਜਾਣਗੇ। Punjabi Akhar

Advertisment