Code Of Ethics

Download app

Subscribe To Print Edition

ਪਹਿਲੀ ਵਾਰ ਅਰਦਾਸ ਨਾਲ ਸ਼ੁਰੂ ਹੋਈ ਅਮਰੀਕੀ ਪ੍ਰਤੀਨਿਧ ਸਭਾ ਦੀ ਕਾਰਵਾਈ * ਅਮਰੀਕਾ ਦੇ ਹੇਠਲੇ ਸਦਨ ’ਚ ਅਰਦਾਸ ਕਰਨ ਵਾਲੇ ਪਹਿਲੇ ਗ੍ਰੰਥੀ ਬਣੇ ਜਸਵਿੰਦਰ ਿਸੰਘ

ਵਾਸ਼ਿੰਗਟਨ, 30 ਸਤੰਬਰ

ਅਮਰੀਕਾ ’ਚ ਨਿਊਜਰਸੀ ਦੇ ਇੱਕ ਸਿੱਖ ਗ੍ਰੰਥੀ ਨੇ ਪ੍ਰਤੀਨਿਧ ਸਭਾ ਦੀ ਕਾਰਵਾਈ ਸ਼ੁਰੂ ਕਰਨ ਲਈ ਅਰਦਾਸ ਕੀਤੀ ਜੋ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਨਿਊਜਰਸੀ ’ਚ ਪਾਈਨ ਹਿੱਲ ਗੁਰਦੁਆਰੇ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਬੀਤੇ ਦਨਿ ਸਦਨ ’ਚ ਅਰਦਾਸ ਕਰਕੇ ਦਨਿ ਦੀ ਕਾਰਵਾਈ ਦੀ ਸ਼ੁਰੂਆਤ ਕਰਵਾਈ। ਆਮ ਤੌਰ ’ਤੇ ਇਹ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪਾਦਰੀ ਪ੍ਰਾਰਥਨਾ ਕਰਦਾ ਹੈ। ਸਦਨ ਦੇ ਸਪੀਕਰ ਕੇਵਨਿ ਮੈੱਕਾਰਥੀ ਨੇ ਐਲਾਨ ਕੀਤਾ ਕਿ ਜਸਵਿੰਦਰ ਸਿੰਘ ਕਾਰਵਾਈ ਦੀ ਸ਼ੁਰੂਆਤ ਕਰਨਗੇ। ਅਰਦਾਸ ਤੋਂ ਤੁਰੰਤ ਬਾਅਦ ਕਾਂਗਰਸ ਮੈਂਬਰ ਡੋਨਾਲਡ ਨੋਰਕਰਾਸ ਨੇ ਇਸ ਨੂੰ ਇਤਿਹਾਸਕ ਮੌਕਾ ਦੱਸਿਆ। ਜਸਵਿੰਦਰ ਸਿੰਘ ਅਮਰੀਕਾ ਦੀ ਪ੍ਰਤੀਨਿਧ ਸਭਾ (ਸੰਸਦ ਦਾ ਹੇਠਲਾ ਸਦਨ) ’ਚ ਅਰਦਾਸ ਕਰਨ ਵਾਲੇ ਪਹਿਲੇ ਸਿੱਖ ਗ੍ਰੰਥੀ ਹਨ। ਨੋਰਕਰਾਸ ਨੇ ਕਿਹਾ, ‘ਅੱਜ ਰਚਿਆ ਗਿਆ ਇਤਿਹਾਸ ਇਹ ਯਾਦ ਦਵਿਾਉਂਦਾ ਹੈ ਕਿ ਅਮਰੀਕਾ ਧਰਮ ਦੀ ਆਜ਼ਾਦੀ ਦਾ ਸਵਾਗਤ ਕਰਦਾ ਹੈ ਅਤੇ ਉਸ ਨੂੰ ਅਹਿਮੀਅਤ ਦਿੰਦਾ ਹੈ ਤੇ ਉਸ ਲਈ ਹਮੇਸ਼ਾ ਪ੍ਰਤੀਬੱਧ ਰਹੇਗਾ। ਗਿਆਨੀ ਜਸਵਿੰਦਰ ਸਿੰਘ ਨੇ ਅੱਜ ਸਾਊਥ ਜਰਸੀ ਦਾ ਮਾਣ ਵਧਾਇਆ ਹੈ ਅਤੇ ਉਨ੍ਹਾਂ ਨਾਲ ਇਸ ਪਲ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ। Punjabi Akhar

Advertisment