
ਨਵੀਂ ਦਿੱਲੀ, 29 ਸਤੰਬਰ
ਸਰਕਾਰ ਨੇ ਅੱਜ ਦਸੰਬਰ ਤਿਮਾਹੀ ਲਈ ਪੰਜ ਸਾਲ ਦੀ ਆਰਡੀ ’ਤੇ ਵਿਆਜ ਦਰ 6.5 ਫ਼ੀਸਦ ਤੋਂ ਵਧਾ ਕੇ 6.7 ਫ਼ੀਸਦ ਕਰ ਦਿੱਤੀ ਹੈ ਜਦਕਿ ਪੀਪੀਐੱਫ ਸਣੇ ਹੋਰ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਸਰਕੁਲਰ ਅਨੁਸਾਰ ਬੱਚਤ ਜਮ੍ਹਾਂ ’ਤੇ 4 ਫ਼ੀਸਦ ਅਤੇ ਇੱਕ ਸਾਲ ਦੀ ਮਿਆਦ ਲਈ ਜਮ੍ਹਾਂ ਰਾਸ਼ੀ ’ਤੇ 6.9 ਫ਼ੀਸਦ ਦੀ ਵਿਆਜ ਦਰ ਬਰਕਰਾਰ ਰਹੇਗੀ। ਸਤੰਬਰ ਤਿਮਾਹੀ ਦੌਰਾਨ ਵੀ ਵਿਆਜ ਦਰ ਇੰਨੀ ਹੀ ਸੀ। ਦੋ ਅਤੇ ਤਿੰਨ ਸਾਲਾਂ ਲਈ ਜਮ੍ਹਾਂ ਰਾਸ਼ੀ ’ਤੇ ਵਿਆਜ ਦਰ 7 ਫ਼ੀਸਦ ਜਦਕਿ ਪੰਜ ਸਾਲਾਂ ਦੀ ਮਿਆਦ ਲਈ ਜਮ੍ਹਾਂ ’ਤੇ 7.5 ਫ਼ੀਸਦ ਹੈ।





















