Code Of Ethics

Download app

Subscribe To Print Edition

ਅਥਲੈਟਿਕਸ: ਕਾਰਤਿਕ ਨੇ 10 ਹਜ਼ਾਰ ਮੀਟਰ ’ਚ ਚਾਂਦੀ ਅਤੇ ਗੁਲਵੀਰ ਨੇ ਕਾਂਸੀ ਜਿੱਤੀ

ਹਾਂਗਜ਼ੂ:

ਭਾਰਤ ਦੇ ਲੰਬੀ ਦੌੜ ਦੇ ਅਥਲੀਟ ਕਾਰਤਿਕ ਕੁਮਾਰ ਅਤੇ ਗੁਲਵੀਰ ਸਿੰਘ ਨੇ ਅੱਜ ਇੱਥ ਪੁਰਸ਼ 10,000 ਮੀਟਰ ਦੌੜ ਮੁਕਾਬਲੇ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗ਼ਮਾ ਜਿੱਤਿਆ। ਕਾਰਤਿਕ ਨੇ 28:15.38 ਸੈਕਿੰਡ ਦੇ ਸਮੇਂ ਨਾਲ ਚਾਂਦੀ ਅਤੇ ਗੁਲਵੀਰ ਨੇ 28:17.21 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਦੋਵੇਂ ਭਾਰਤੀ ਆਖ਼ਰੀ 100 ਮੀਟਰ ਵਿੱਚ ਤਗ਼ਮਾ ਦੌੜ ’ਚ ਸ਼ਾਮਲ ਹੋਏ, ਜਦਕਿ ਤਿੰਨ ਸਾਥੀ ਮੁਕਾਬਲੇਬਾਜ਼ ਟਕਰਾ ਕੇ ਇੱਕ-ਦੂਜੇ ਦੇ ਉੱਤੇ ਡਿੱਗ ਗਏ। ਬਹਿਰੀਨ ਦੇ ਬਿਜਹਾਨੂੁ ਯੇਮਾਤਾਵ ਨੇ 28:13.62 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। Punjabi Akhar

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।