ਪਟਿਆਲਾ 27 ਸਤੰਬਰ

ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੰਜਾਬ ਦੀ ਪਿਛਲੇ ਦਿਨਾਂ ਵਿੱਚ ਜਲੰਧਰ ਵਿਖੇ ਹੋਈ ਸੂਬਾ ਕਮੇਟੀ ਦੇ ਫੈਸਲਿਆਂ ਮੁਤਾਬਿਕ ਸਾਂਝੇ ਸੰਘਰਸ਼ਾਂ ਵਿੱਚ ਵੱਧਵੀਂ ਸ਼ਮੂਲੀਅਤ ਕੀਤੀ ਜਾਵੇਗੀ। ਪਟਿਆਲਾ ਜ਼ਿਲ੍ਹੇ ਤੋਂ ਸੂਬਾ ਕਮੇਟੀ ਮੈਂਬਰ ਤਲਵਿੰਦਰ ਸਿੰਘ ਖਰੌੜ ਨੇ ਦੱਸਿਆ ਕਿ 3 ਅਕਤੂਬਰ 2023 ਨੂੰ ਠੇਕਾ ਮੁਲਾਜ਼ਮ ਸ਼ੰਘਰਸਾ ਮੋਰਚਾ ਦੇ ਸੰਗਰੂਰ ਧਰਨੇ ਵਿੱਚ ਭਰਵੀਂ ਸ਼ਿਰਕਤ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਇਸ ਤੋਂ ਇਲਾਵਾ 8 ਅਕਤੂਬਰ ਨੂੰ ਦਿੜ੍ਹਬਾ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ ਕਮੇਟੀ ਦੀ ਸੂਬਾ ਪੱਧਰੀ ਰੈਲੀ ਵਿੱਚ ਜਥੇਬੰਦੀ ਵੱਲੋਂ ਪੰਜਾਬ ਭਰ ਤੋਂ ਅਧਿਆਪਕ ਸ਼ਾਮਿਲ ਹੋਣਗੇ। ਪਟਿਆਲੇ ਤੋਂ ਆਗੂ ਨਵਨੀਤ ਅਨਾਇਤਪੁਰੀ ਨੇ ਕਿਹਾ ਕਿ ਸਰਕਾਰ ਪਿਛਲੇ ਸਾਲ ਦੀਵਾਲੀ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਅਮਲੀ ਰੂਪ ਵਿੱਚ ਪੁਰਾਣੀ ਪੈਨਸ਼ਨ ਸਕੀਮ ਹਾਲੇ ਤੱਕ ਲਾਗੂ ਨਹੀਂ ਹੋਈ ਹੈ, ਜਿਸ ਕਾਰਨ ਮੁਲਾਜ਼ਮ ਵਿੱਚ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਵੱਲੋਂ ਅੱਗੇ ਦੱਸਿਆ ਗਿਆ 14 ਅਕਤੂਬਰ ਦੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਵੀ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਮੁਲਾਜ਼ਮ ਤੇ ਕਾਮਿਆਂ ਦੀਆਂ ਉਪਰੋਕਤ ਮੰਗਾਂ ਤੋਂ ਇਲਾਵਾ ਡੀ ਏ ਦੀ ਅਦਾਇਗੀ ਤੇ ਪਿਛਲਾ ਬਕਾਇਆ, ਪੇਅ ਕਮੀਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ, ਕੱਟੇ ਭੱਤੇ ਬਹਾਲ ਕਰਨ, ਨਵੀਂ ਸਿੱਖਿਆ ਨੀਤੀ 2020 ਰੱਦ ਕਰਨਾ, ਚਾਰ ਲੇਬਰ ਕੋਡ ਲਾਗੂ ਕਰਨ ਦਾ ਨੋਟੀਫਿਕੇਸ਼ਨ ਰੱਦ ਕਰਨਾ ਆਦਿ ਮੰਗਾਂ ਲਈ ਟਾਲਾ ਵੱਟ ਰਹੀ ਹੈ। ਇਸ ਲਈ ਸਾਂਝਾ ਸੰਘਰਸ਼ ਕਰਨ ਸਮੇਂ ਦੀ ਲੋੜ ਹੈ। ਇਸ ਸਮੇਂ ਸੁਖਵੰਤ ਸਿੰਘ, ਵਿਜੇ ਕੁਮਾਰ, ਤਲਵਿੰਦਰ ਸਿੰਘ ਖਹਿਰਾ, ਅਵਤਾਰ ਸਿੰਘ, ਮੈਡਮ ਸਨੇਹ ਦੀਪ ਆਦਿ ਮੁਲਾਜ਼ਮ ਆਗੂਆਂ ਵੱਲੋਂ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ ਦਾ ਹੋਕਾ ਦਿੱਤਾ।
ਜਾਰੀ ਕਰਤਾ:
ਤਲਵਿੰਦਰ ਸਿੰਘ ਖਰੌੜ
ਜਿਲਾ ਕਨਵੀਨਰ / ਸੂਬਾ ਕਮੇਟੀ ਮੈਂਬਰ,
ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੰਜਾਬ, ਪਟਿਆਲਾ
9417684178






















