
ਨਵੀਂ ਦਿੱਲੀ, 8 ਅਗਸਤ
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਤੋਂ ਇਕ ਦਿਨ ਬਾਅਦ ਅੱਜ ਉਨ੍ਹਾਂ ਦਾ ਪੁਰਾਣਾ ਸਰਕਾਰੀ ਬੰਗਲਾ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸੰਸਦ ਦੀ ਹਾਊਸ ਕਮੇਟੀ ਨੇ ਇਸ ਸਬੰਧੀ ਫੈਸਲਾ ਲਿਆ ਹੈ। ਰਾਹੁਲ ਗਾਂਧੀ ਨੂੰ 12 ਤੁਗਲਕ ਲੇਨ ਸਥਿਤ ਉਨ੍ਹਾਂ ਦਾ ਪੁਰਾਣਾ ਬੰਗਲਾ ਦੁਬਾਰਾ ਅਲਾਟ ਕੀਤਾ ਗਿਆ ਹੈ।
ਸਾਰਾ ਭਾਰਤ ਮੇਰਾ ਘਰ
ਬੰਗਲਾ ਮੁੜ ਅਲਾਟ ਹੋਣ ਬਾਰੇ ਪੁੱਛਣ ’ਤੇ ਰਾਹੁਲ ਗਾਂਧੀ ਨੇ ਮੀਡੀਆ ਨੂੰ ਕਿਹਾ, ‘ਸਾਰਾ ਭਾਰਤ ਹੀ ਮੇਰਾ ਘਰ ਹੈ।’ Punjabi Akhar





















