Code Of Ethics

Download app

Subscribe To Print Edition

ਮੌਨਸੂਨ ਨੇ ਪੰਜਾਬ ਤੇ ਹਰਿਆਣਾ ’ਚ ਜੁਲਾਈ ਮਹੀਨੇ ਛਹਬਿਰ ਲਾਈ ਹਰਿਆਣਾ ਵਿੱਚ 59 ਅਤੇ ਪੰਜਾਬ ਵਿੱਚ 44 ਫੀਸਦੀ ਵੱਧ ਮੀਂਹ ਪਿਆ

ਚੰਡੀਗੜ੍ਹ, 6 ਅਗਸਤ

ਹੜ੍ਹਾਂ ਦੇ ਝੰਭੇ ਪੰਜਾਬ ਤੇ ਹਰਿਆਣਾ ਵਿੱਚ ਮੌਨਸੂਨ ਨੇ ਵੀ ਖੂਬ ਛਹਬਿਰ ਲਾਈ ਹੈ। ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਪੰਜਾਬ ਤੇ ਹਰਿਆਣਾ ਵਿੱਚ ਆਮ ਨਾਲੋਂ 40 ਫੀਸਦੀ ਵੱਧ ਮੀਂਹ ਪਿਆ। ਇਸ ਤਹਿਤ ਐਤਕੀ ਜੁਲਾਈ ਮਹੀਨੇ ਹਰਿਆਣਾ ਵਿੱਚ 59 ਫੀਸਦੀ ਅਤੇ ਪੰਜਾਬ ਵਿੱਚ 44 ਫੀਸਦੀ ਵੱਧ ਮੀਂਹ ਪਏ। ਦੋਵੇਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਜੁਲਾਈ ਮਹੀਨੇ ਆਮ ਨਾਲੋਂ 170 ਫੀਸਦੀ ਵਧ ਮੀਂਹ ਪਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਆਖਿਆ ਕਿ ਆਮ ਤੌਰ ’ਤੇ ਚੰਡੀਗੜ੍ਹ ਵਿਚ 273.2 ਐੱਮਐੱਮ ਮੀਂਹ ਪੈਂਦਾ ਹੈ ਪਰ ਐਤਕੀ ਸ਼ਹਿਰ ਵਿੱਚ 738.7 ਐੱਮਐੱਮ ਬਰਸਾਤ ਹੋਈ ਹੈ। ਉਨ੍ਹਾਂ ਆਖਿਆ ਕਿ ਜੁਲਾਈ ਮਹੀਨੇ ਚੰਡੀਗੜ੍ਹ ਵਿੱਚ ਚੌਵੀ ਘੰਟਿਆਂ ਦੇ ਵਕਫ਼ੇ ਦੌਰਾਨ ਹੁਣ ਤੱਕ ਦੀ ਰਿਕਾਰਡ 302.2 ਐੱਮਐੱਮ ਬਾਰਿਸ਼ ਹੋਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਜੁਲਾਈ ਮਹੀਨੇ ਹਰਿਆਣਾ ਵਿੱਚ 237.1 ਐੱਮਐੱਮ ਮੀਂਹ ਪਿਆ ਜਦਕਿ ਆਮ ਤੌਰ ’ਤੇ 149.1 ਮੀਂਹ ਪੈਦਾ ਹੈ, ਜੋ ਆਮ ਨਾਲੋਂ 59 ਫੀਸਦੀ ਵੱਧ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਰਿਕਾਰਡ 231.8 ਐੱਮਐੱਮ ਮੀਂਹ ਪਿਆ ਜਦਕਿ ਆਮ ਤੌਰ ’ਤੇ 161.4 ਐੱਮਐੱਮ ਮੀਂਹ ਪੈਂਦਾ ਹੈ। ਇਸ ਲਿਹਾਜ਼ ਨਾਲ ਪੰਜਾਬ ਵਿਚ ਜੁਲਾਈ ਮਹੀਨੇ 44 ਫੀਸਦੀ ਵੱਧ ਮੀਂਹ ਪਿਆ। ਫਿਰੋਜ਼ਪੁਰ ਜ਼ਿਲ੍ਹੇ ਵਿਚ 165 ਐੱਮਐੱਮ ਦੇ ਮੁਕਾਬਲੇ 258.2 ਐੱਮਐੱਮ ਮੀਂਹ ਪਿਆ। ਫਰੀਦਕੋਟ ਵਿੱਚ 107 ਐੱਮਐੱਮ ਦੇ ਮੁਕਾਬਲੇ 256.2 ਐੱਮਐੱਮ ਮੀਂਹ ਪਿਆ, ਜੋ ਆਮ ਨਾਲੋਂ 139 ਫੀਸਦੀ ਵੱਧ ਸੀ। ਇਸੇ ਤਰ੍ਹਾਂ ਮੁਹਾਲੀ ਵਿੱਚ 208.7 ਐੱਮਐੱਮ ਦੇ ਮੁਕਾਬਲੇ 472.6 ਐੱਮਐੱਮ ਮੀਂਹ ਪਿਆ, ਜੋ ਆਮ ਨਾਲੋਂ 126 ਫੀਸਦੀ ਵੱਧ ਸੀ। ਪਟਿਆਲਾ ਤੇ ਰੂਪਨਗਰ ਵਿਚ ਕ੍ਰਮਵਾਰ 71 ਅਤੇ 107 ਫੀਸਦੀ ਵੱਧ ਮੀਂਹ ਪਏ। ਜਲੰਧਰ ਤੇ ਤਰਨ ਤਾਰਨ ਵਿਚ ਜੁਲਾਈ ਮਹੀਨੇ 151 ਐੱਮਐੱਮ ਮੀਂਹ ਪਏ, ਜੋ ਆਮ ਨਾਲੋਂ 34 ਫੀਸਦੀ ਵੱਧ ਸਨ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਏ। ਬਰਨਾਲਾ ਵਿਚ ਐਤਕੀ ਜੁਲਾਈ ਮਹੀਨੇ 86.6 ਐੱਮਐੱਮ ਬਾਰਿਸ਼ ਹੋਈ ਜਦਕਿ ਆਮ ਤੌਰ ’ਤੇ 122.1 ਐੱਮਐੱਮ ਹੁੰਦੀ ਹੈ। ਇਸ ਤਰ੍ਹਾਂ ਬਰਨਾਲਾ ਵਿੱਚ ਐਤਕੀ 29 ਫੀਸਦੀ ਘੱਟ ਮੀਂਹ ਪਿਆ। ਇਸ ਤਰ੍ਹਾਂ ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਕ੍ਰਮਵਾਰ ਰਿਕਾਰਡ 58 ਤੇ 60 ਫੀਸਦੀ ਘੱਟ ਮੀਂਹ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੇ ਬਹੁਤ ਸਾਰੇ ਖੇਤਰਾਂ ਵਿਚ ਆਏ ਹੜ੍ਹਾਂ ਕਾਰਨ ਦੋਵੇਂ ਰਾਜਾਂ ਵਿਚ ਹੁਣ ਤੱਕ ਕਰੀਬ 80 ਮੌਤਾਂ ਹੋ ਗਈਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ। ਪੰਜਾਬ ਵਿਚ ਜਿਹੜੇ ਲੋਕਾਂ ਦੇ ਘਰ ਢਹਿ ਗਏ ਹਨ ਉਨ੍ਹਾਂ ਨੂੰ ਰਾਹਤ ਕੈਂਪਾਂ ਵਿਚ ਠਹਿਰਾਇਆ ਗਿਆ ਹੈ।  Punjabi Akhar 

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।