Code Of Ethics

Download app

Subscribe To Print Edition

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਤੇ ਪਤਨੀ ਵੱਲੋਂ ਅਲਹਿਦਾ ਹੋਣ ਦਾ ਐਲਾਨ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਨੇ ਇਕ ਦੂਜੇ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਚੁੱਕੇ ਹਨ। ਜੋੜੇ ਨੇ ਇੰਸਟਾਗ੍ਰਾਮ ’ਤੇ ਪੋੋਸਟ ਕੀਤੇ ਬਿਆਨਾਂ ਵਿੱਚ ਕਿਹਾ ਕਿ ਉਨ੍ਹਾਂ ‘ਕਈ ਅਰਥਪੂਰਨ ਤੇ ਮੁਸ਼ਕਲ ਸੰਵਾਦਾਂ’ ਮਗਰੋਂ ਅਲਹਿਦਾ ਹੋਣ ਦਾ ਫੈਸਲਾ ਲਿਆ ਹੈ। ਟਰੂਡੋ ਜੋੜੇ ਨੇ ਵੱਖ ਹੋਣ ਲਈ ਕਾਨੂੰਨੀ ਦਸਤਾਵੇਜ਼ ’ਤੇ ਵੀ ਸਹੀ ਪਾਈ ਹੈ। ਜੋੜੇ ਦੇ ਤਿੰਨ ਬੱਚੇ ਹਨ। ਟਰੂਡੋ ਦੂਜੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਪਤਨੀ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। Punjabi Akhar

Advertisment