Code Of Ethics

Download app

Subscribe To Print Edition

ਸਿੰਗਾਪੁਰ: ਕਰੂਜ਼ ਜਹਾਜ਼ ’ਚੋਂ ਭਾਰਤੀ ਬਿਰਧ ਔਰਤ ਲਾਪਤਾ

ਸਿੰਗਾਪੁਰ, 1 ਅਗਸਤ 

64 ਸਾਲਾ ਭਾਰਤੀ ਔਰਤ ਉਸ ਕਰੂਜ਼ ਜਹਾਜ਼ ਵਿਚ ਸਵਾਰ ਹੋ ਕੇ ਲਾਪਤਾ ਹੋ ਗਈ ਜੋ ਮਲੇਸ਼ੀਆ ਦੇ ਪੇਨਾਂਗ ਤੋਂ ਸਿੰਗਾਪੁਰ ਸਟ੍ਰੇਟ ਰਾਹੀਂ ਰਵਾਨਾ ਹੋਇਆ ਸੀ। ਇਹ ਘਟਨਾ ਸੋਮਵਾਰ ਦੀ ਹੈ। ਰੀਟਾ ਸਾਹਨੀ ਅਤੇ ਉਸ ਦੇ ਪਤੀ ਜੈਕੇਸ਼ ਸਾਹਨੀ ਸਪੈਕਟ੍ਰਮ ਆਫ਼ ਸੀਜ਼ ‘ਤੇ ਸਵਾਰ ਹੋ ਕੇ ਪੇਨਾਗ ਤੋਂ ਸਿੰਗਾਪੁਰ ਵਾਪਸ ਜਾ ਰਹੇ ਸਨ। ਸੋਮਵਾਰ ਨੂੰ ਜੋੜੇ ਦੇ ਚਾਰ ਦਿਨ ਦੇ ਕਰੂਜ਼ ਦਾ ਆਖਰੀ ਦਿਨ ਸੀ। 70 ਸਾਲਾ ਜੈਕੇਸ਼ ਸਵੇਰੇ ਜਦੋਂ ਜਾਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਕਮਰੇ ਤੋਂ ਗਾਇਬ ਸੀ। ਉਸ ਨੇ ਕਰੂਜ਼ ‘ਤੇ ਪਤਨੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਬਾਅਦ ਵਿੱਚ ਉਸ ਨੇ ਕਰੂਜ਼ ਦੇ ਅਮਲੇ ਨੂੰ ਇਸ ਦੀ ਜਾਣਕਾਰੀ ਦਿੱਤੀ। Punjabi Akhar 

Advertisment