Code Of Ethics

Download app

Subscribe To Print Edition

ਅੱਜ ਦੇ ਦਿਨ ਭਾਰਤੀ ਹਾਕੀ ਨੇ ਓਲੰਪਿਕਸ ’ਚ ਆਖ਼ਰੀ ਵਾਰ ਜਿੱਤਿਆ ਸੀ ਸੋਨ ਤਗਮਾ

ਨਵੀਂ ਦਿੱਲੀ, 29 ਜੁਲਾਈ :-29 ਜੁਲਾਈ ਦੇ ਦਿਨ ਦਾ ਇਤਿਹਾਸ ਭਾਰਤੀ ਹਾਕੀ ਦੇ ਸੁਨਹਿਰੀ ਦੌਰ ਦੀ ਯਾਦ ਦਿਵਾਉਂਦਾ ਹੈ। ਕਿਸੇ ਸਮੇਂ ਏਸ਼ੀਆ ਦੀ ਕਲਾਤਮਕ ਹਾਕੀ ਦੁਨੀਆ ਵਿਚ ਧੁੰਮਾਂ ਪਾਉਂਦੀ ਸੀ। ਭਾਰਤੀ ਹਾਕੀ ਟੀਮ ਨੇ 1928 ਤੋਂ 1956 ਦਰਮਿਆਨ ਓਲੰਪਿਕ ਖੇਡਾਂ ਵਿੱਚ ਲਗਾਤਾਰ ਛੇ ਸੋਨ ਤਗਮੇ ਜਿੱਤੇ। ਇਸ ਨੂੰ ਭਾਰਤੀ ਹਾਕੀ ਦਾ ਸੁਨਹਿਰੀ ਦੌਰ ਕਿਹਾ ਜਾਂਦਾ ਹੈ। ਬਾਅਦ ਵਿੱਚ ਏਸ਼ੀਅਨ ਸ਼ੈਲੀ ਦੀ ਕਲਾਤਮਕ ਹਾਕੀ ‘ਤੇ ਸੂਰਜ ਡੁੱਬਣਾ ਸ਼ੁਰੂ ਹੋ ਗਿਆ ਅਤੇ ਇਸ ਦੀ ਥਾਂ ਐਸਟ੍ਰੋ-ਟਰਫ ‘ਤੇ ਖੇਡੀ ਜਾਣ ਵਾਲੀ ਤੇਜ਼ ਰਫਤਾਰ ਹਾਕੀ ਨੇ ਲੈ ਲਈ। ਭਾਰਤੀ ਟੀਮ ਨੇ ਆਖਰੀ ਵਾਰ 29 ਜੁਲਾਈ 1980 ਨੂੰ ਮਾਸਕੋ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। Punjabi Akhar 

Advertisment