Code Of Ethics

Download app

Subscribe To Print Edition

ਕੈਨੇਡਾ: ਪੰਜਾਬੀ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ

ਵੈਨਕੂਵਰ : ਇੱਥੋਂ ਨੇੜਲੇ ਸ਼ਹਿਰ ਰਿਚਮੰਡ ਵਿੱਚ ਬੀਤੇ ਦਿਨ ਯੂਨਾਈਟਿਡ ਨੇਸ਼ਨ ਗੈਂਗ ਨਾਲ ਸਬੰਧਤ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਰਵਿੰਦਰ ਸਮਰਾ (37) ਵਜੋਂ ਹੋਈ ਹੈ, ਜੋ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਜਾਂਚ ਟੀਮ ਦੇ ਬੁਲਾਰੇ ਕਾਰਪੋਰਲ ਸੁੱਖੀ ਢੇਸੀ ਨੇ ਦੱਸਿਆ ਕਿ ਰਿਚਮੰਡ ਦੇ ਮਿਲਨ ਰੋਡ ’ਤੇ ਗੋਲੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਤੁਰੰਤ ਮੌਕੇ ’ਤੇ ਪੁੱਜੀ। ਜ਼ਖ਼ਮੀ ਹੋਏ ਸਮਰਾ ਨੂੰ ਮੈਡੀਕਲ ਅਮਲੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦਮ ਤੋੜ ਗਿਆ।ਦੱਸਣਾ ਬਣਦਾ ਹੈ ਕਿ ਰਵਿੰਦਰ ਦੇ ਵੱਡੇ ਭਰਾ ਅਮਰਪ੍ਰੀਤ ਸਮਰਾ ਦੀ ਬੀਤੀ 28 ਮਈ ਨੂੰ ਵਿਆਹ ਸਮਾਗਮ ’ਚ ਆਉਂਦੇ ਸਮੇਂ ਹੱਤਿਆ ਕਰ ਦਿੱਤੀ ਗਈ ਸੀ। ਦੋਵੇਂ ਭਰਾ ਯੂਨਾਈਟਿਡ ਨੇਸ਼ਨ ਗੈਂਗ ਨਾਲ ਸਬੰਧਤ ਸਨ। Punjabi Akhar 

Leave a Comment

Advertisment

You May Like This