Code Of Ethics

Download app

Subscribe To Print Edition

ਮਨੀਪੁਰ ’ਚ ਬਰਾਡਬੈਂਡ ਸੇਵਾਵਾਂ ਅੰਸ਼ਕ ਰੂਪ ’ਚ ਬਹਾਲ, ਇੰਟਰਨੈੱਟ ’ਤੇ ਪਾਬੰਦੀ ਜਾਰੀ

* ਹਿੰਸਾ ਪ੍ਰਭਾਵਿਤ ਸੂਬੇ ਵਿੱਚ ਗ੍ਰਹਿ ਵਿਭਾਗ ਨੇ ਲੋਕਾਂ ਦੀਆਂ ਦਿੱਕਤਾਂ ’ਤੇ ਗੌਰ ਕਰਦਿਆਂ ਦਿੱਤੀ ਰਾਹਤ

ਇੰਫਾਲ, 25 ਜੁਲਾਈ 

ਮਨੀਪੁਰ ਸਰਕਾਰ ਨੇ ਬਰਾਡਬੈਂਡ ਇੰਟਰਨੈੱਟ ’ਤੇ ਲਾਈ ਹੋਈ ਪਾਬੰਦੀ ਨੂੰ ਅੰਸ਼ਕ ਰੂਪ ਵਿੱਚ ਬਾਸ਼ਰਤ ਹਟਾਉਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਮੋਬਾਈਲ ਇੰਟਰਨੈੱਟ ’ਤੇ ਪਾਬੰਦੀ ਜਾਰੀ ਰਹੇਗੀ। ਇਹ ਜਾਣਕਾਰੀ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਅੱਜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ’ਚ ਪਿੱਛਲੇ ਤਿੰਨ ਮਹੀਨਿਆਂ ਤੋਂ ਜਾਤੀ ਹਿੰਸਾ ਜਾਰੀ ਹੈ ਜਿਸ ਕਾਰਨ ਇੰਟਰਨੈੱਟ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਗ੍ਰਹਿ ਵਿਭਾਗ ਅਨੁਸਾਰ ਬਰਾਡਬੈਂਡ ਕੁਨੈਕਸ਼ਨ ਸਟੈਟਿਕ ਆਈਪੀ ਰਾਹੀਂ ਹੀ ਉਪਲਬਧ ਹੋਵੇਗਾ ਤੇ ਸਬੰਧਤ ਗਾਹਕ ਅਸਥਾਈ ਤੌਰ ’ਤੇ ਦਿੱਤੀ ਗਈ ਪ੍ਰਵਾਨਗੀ ਵਾਲੇ ਕੁਨੈਕਸ਼ਨ ਤੋਂ ਇਲਾਵਾ ਕੋਈ ਹੋਰ ਕੁਨੈਕਸ਼ਨ ਨਹੀਂ ਲੈ ਸਕੇਗਾ। ਇਸ ਸ਼ਰਤ ਦੀ ਪਾਲਣਾ ਨਾ ਕੀਤੇ ਜਾਣ ਲਈ ਟੀਐੱਸਪੀ/ਆਈਐੱਸਪੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਸਬੰਧਤ ਗਾਹਕ ਨੂੰ ਕਿਸੇ ਵੀ ਰਾਊਟਰ ਜਾਂ ਸਿਸਟਮ ’ਤੇ ਵਾਈਫਾਈ ਹਾਟਸਪਾਟ ਲਈ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਖਪਤਕਾਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਗ੍ਰਹਿ ਵਿਭਾਗ ਅਨੁਸਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖਦਿਆਂ ਬਰਾਡਬੈਂਡ ਇੰਟਰਨੈੱਟ ’ਤੇ ਸ਼ਰਤਾਂ ਸਣੇ ਪਾਬੰਦੀ ਹਟਾਈ ਗਈ ਹੈ ਕਿਉਂਕਿ ਇੰਟਰਨੈੱਟ ’ਤੇ ਪਾਬੰਦੀ ਕਾਰਨ ਦਫਤਰਾਂ ’ਚ ਕੰਮਕਾਜ ਪ੍ਰਭਾਵਿਤ ਹੋ ਰਿਹਾ ਸੀ। ਇਸੇ ਤਰ੍ਹਾਂ ਮੋਬਾਈਲ ਰੀਚਾਰਜ, ਰਸੋਈ ਗੈਸ ਸਿਲੰਡਰਾਂ ਦੀ ਬੁਕਿੰਗ, ਬਿਜਲੀ ਬਿਲਾਂ ਦੇ ਭੁਗਤਾਨ ਤੇ ਹੋਰਨਾਂ ਆਨਲਾਈਲ ਕੰਮਾਂ ’ਚ ਦਿੱਕਤਾਂ ਆ ਰਹੀਆਂ ਸਨ। -ਪੀਟੀਆਈ

ਮੇਘਾਲਿਆ: ਮੁੱਖ ਮੰਤਰੀ ਦੇ ਦਫਤਰ ’ਤੇ ਹਮਲੇ ਦੇ ਦੋੋਸ਼ ਹੇਠ 19 ਗ੍ਰਿਫ਼ਤਾਰ

ਸ਼ਿਲਾਂਗ: ਮੇਘਾਲਿਆ ਦੇ ਤੁਰਾ ਕਸਬੇ ਵਿੱਚ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਦੇ ਦਫਤਰ ’ਤੇ ਸੋਮਵਾਰ ਰਾਤ ਕੀਤੇ ਗਏ ਹਮਲੇ ’ਚ ਕਥਿਤ ਤੌਰ ’ਤੇ ਸ਼ਾਮਲ 19 ਵਿਅਕਤੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਭਾਜਪਾ ਮਹਿਲਾ ਮੋਰਚਾ ਦੀਆਂ ਦੋ ਕਾਰਕੁਨਾਂ ਅਤੇ ਤ੍ਰਿਣਮੂਲ ਕਾਂਗਰਸ ਦਾ ਇਕ ਆਗੂ ਵੀ ਸ਼ਾਮਲ ਹੈ। ਗ੍ਰਿਫ਼ਤਾਰ ਕੀਤੀਆਂ ਭਾਜਪਾ ਮਹਿਲਾ ਮੋਰਚਾ ਦੀਆਂ ਕਾਰਕੁਨਾਂ ਦੀ ਪਛਾਣ ਬੇਲੀਨਾ ਐੱਮ. ਮਾਰਕ ਤੇ ਦਿਲਚੇ ਚੀ ਮਾਰਕ ਵਜੋਂ ਹੋਈ ਹੈ ਜਦੋਂਕਿ ਟੀਐੱਮਸੀ ਆਗੂ ਦੀ ਪਛਾਣ ਰਿਚਰਡ ਐੱਮ. ਮਾਰਕ ਵਜੋਂ ਹੋਈ ਹੈ। ਇਸੇ ਦੌਰਾਨ ਟੀਐੱਮਸੀ ਦੇ ਇਕ ਕਾਰਕੁਨ ਦੀ ਭਾਲ ਜਾਰੀ ਹੈ। ਇਹ ਜਾਣਕਾਰੀ ਡੀਜੀਪੀ ਐੱਲ. ਆਰ. ਬਿਸ਼ਨੋਈ ਵੱਲੋਂ ਅੱਜ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਰਿਚਰਡ ਮਾਰਕ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਦਾ ਨਜ਼ਦੀਕੀ ਹੈ ਤੇ ਉਸ ’ਤੇ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। -ਪੀਟੀਆਈ

ਮਹਿਲਾਵਾਂ ਨੂੰ ਨਿਰਵਸਤਰ ਘੁਮਾਉਣ ਦੇ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਮਨੀਪੁਰ ਵਿੱਚ ਦੋ ਔਰਤਾਂ ਨੂੰ ਨਗਨ ਹਾਲਤ ’ਚ ਘੁਮਾਉਣ ਦੇ ਦੋਸ਼ ਹੇਠ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਦੱਸਿਆ ਕਿ ਮੁਲਜ਼ਮ ਨੂੰ ਥਾਓਬਲ ਜ਼ਿਲ੍ਹੇ ’ਚੋਂ ਬੀਤੇ ਦਿਨ ਸ਼ਾਮ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਤੇ ਇਸ ਕੇਸ ’ਚ ਹੁਣ ਤਕ ਸੱਤ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਮਨੀਪੁਰ ’ਚ 4 ਮਈ ਦੋ ਕਬਾਇਲੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਸੀ ਤੇ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ। ਇਸ ਘਟਨਾ ਕਾਰਨ ਪੂਰੇ ਦੇਸ਼ ’ਚ ਗੁੱਸੇ ਦੀ ਲਹਿਰ ਹੈ। ਘਟਨਾ ਸਬੰਧੀ 26 ਸਕਿੰਟ ਦੀ ਵੀਡੀਓ 19 ਜੁਲਾਈ ਨੂੰ ਵਾਇਰਲ ਹੋਈ ਸੀ ਤੇ ਪੁਲੀਸ ਨੇ ਇਸ ਅਪਰਾਧ ’ਚ ਸ਼ਾਮਲ 14 ਜਣਿਆਂ ਦੀ ਪਛਾਣ ਕੀਤੀ ਸੀ। ਇਸ ਵੀਡੀਓ ’ਚ ਦਿਖਾਈ ਗਈ ਇਕ ਔਰਤ ਸਾਬਕਾ ਸੈਨਿਕ ਦੀ ਪਤਨੀ ਹੈ ਜੋ ਕਿ ਅਸਾਮ ਰੈਜੀਮੈਂਟ ’ਚ ਬਤੌਰ ਸੂਬੇਦਾਰ ਤਾਇਨਾਤ ਸੀ। ਉਸ ਨੇ ਕਾਰਗਿਲ ਜੰਗ ਵੀ ਲੜੀ ਸੀ। Punjabi Akhar 

Advertisment