
ਅੰਮ੍ਰਿਤਸਰ :- ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ਼੍ਰੀ ਨੋਨਿਹਾਲ ਸਿੰਘ ਜੀ ਦੀਆ ਹਦਾਇਤਾਂ ਅਨੁਸਾਰ ਸ਼੍ਰੀ ਅੰਭਿਮਨਿਊ ਰਾਣਾ IPS, ADCP City-3, ਸ਼੍ਰੀ ਗੁਰਿੰਦਰਪਾਲ ਸਿੰਘ ਨਾਗਰਾ PPS ACP Detective ਜੀ ਦੀ ਅਗਵਾਈ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ CIA Staff ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਮਕਬੂਲਪੁਰਾ ਸਮੇਤ ਟੀਮ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ਜਦੋ ਪੁਲਿਸ ਟੀਮਾਂ ਵੱਲੋ ਖੂਫੀਆ ਇਤਲਾਹ ਤੇ ਮੁੱਕਦਮਾ ਨੰਬਰ 118 ਮਿਤੀ 22-05-2023 ਜੁਰਮ 307/34 IPC 25/54 / 59 ARMS ACT ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਗੈਗਸਟਰ ਜੱਗੂ ਭਗਵਾਨਪੂਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ ਢਿਲੋ ਉਰਫ ਪਰਵੇਸ਼ ਹਰਿਆਣਵੀ ਪੁੱਤਰ ਈਸ਼ਵਰ ਸਿੰਘ ਵਾਸੀ VPO ਖਰਹਰ ਪਾਨਾ ਜੀਸ਼ਨ ਕਲੋਨੀ, ਤਹਿਸੀਲ ਬਹਾਦੁਰਗੜ, ਜਿਲਾ ਝੱਜਰ ਹਰਿਆਣਾ ਹਾਲ ਵਾਸੀ ਪਿੰਡ ਰੋਹਤ ਜਿਲਾ ਸੋਨੀਪਤ, ਹਰਿਆਣਾ ਨੂੰ ਰਣਕਾਲਾ ਟਾਵਰ ਏਰੀਆ ਕੋਹਲਾਪੁਰ ਮਹਾਰਾਸ਼ਟਰ ਤੋ ਮਿਤੀ 14-07-2023 ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੀਪਕ ਰਾਠੀ ਉਰਫ ਢਿਲੋ ਉਰਫ ਪਰਵੇਸ਼ ਹਰਿਆਣਵੀ ਉਕਤ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮੁੱਕਦਮਾ ਹਜਾ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਦੀਪਕ ਰਾਠੀ ਉਰਫ ਢਿਲੋ ਉਰਫ ਪਰਵੇਸ਼ ਹਰਿਆਣਵੀ ਉਕਤ ਤੇ ਪਹਿਲਾ ਵੱਖ-ਵੱਖ ਮੁੱਕਦਮਿਆ ਵਿੱਚ ਹਰਿਆਣਾ ਦੀ ਜੇਲਾਂ ਅਤੇ ਤਿਹਾੜ ਜੇਲ, ਦਿੱਲੀ ਵਿੱਚ ਬੰਦ ਸੀ।ਜਿਸ ਦਰਮਿਆਨ ਇਸਦੀ ਵਾਕਫੀ ਨਾਮੀ ਗੈਗਸਟਰ ਜੱਗੂ ਭਗਵਾਨਪੂਰੀਆ ਨਾਲ ਹੋਈ ਸੀ। ਦੋਸ਼ੀ ਦੇ ਖਿਲਾਫ ਹੇਠ ਲਿਖੇ ਮੁੱਕਦਮੇ ਦਰਜ ਹਨ:-
1. ਮੁੱਕਦਮਾ ਨੰਬਰ 639/2015 ਜੁਰਮ 307 IPC ਥਾਣਾ ਅਸੂਧਾ, ਝੱਜਰ, ਹਰਿਆਣਾ।
2. ਮੁੱਕਦਮਾ ਨੰਬਰ 405 /2017 ਜੁਰਮ 392/34 IPC ਥਾਣਾ ਕਾਂਜਾਵਾਲਾ ਦਿੱਲੀ।
3. ਮੁੱਕਦਮਾ ਨੰਬਰ 10 ਮਿਤੀ 09-01-2018 ਜੁਰਮ 307/34 IPC 25/54/59 ARMS ACT ਥਾਣਾ ਨੱਜਫਗੜ, ਦਿੱਲੀ।
4. ਮੁੱਕਦਮਾ ਨੰਬਰ 40 /2018 ਜੁਰਮ 353/186 / 307 IPC ਥਾਣਾ ਅਸੂਧਾ, ਝੱਜਰ,ਹਰਿਆਣਾ।





















