Code Of Ethics

Download app

Subscribe To Print Edition

ਮਾਤਾ ਬੰਗਲਾਮੁਖੀ ਅਤੇ ਸ਼ਨੀ (ਸ਼ਿੰਗਨਾਪੁਰ) ਸ਼ਿਲਾ ਦਾ ਸਥਾਪਨਾ ਦਿਵਸ ਮਨਾਇਆ

ਅਮ੍ਰਿਤਸਰ :- 16-07-2023

ਮਾਤਾ ਬੰਗਲਾਮੁਖੀ ਜੀ ਅਤੇ ਸ਼ਨੀ (ਸ਼ਿੰਗਨਾਪੁਰ) ਸ਼ਿਲਾ ਦਾ ਪਹਿਲਾ ਸਥਾਪਨਾ ਦਿਵਸ ਸ਼੍ਰੀ ਰਾਮ ਮੰਦਿਰ ਭੱਲਾ ਕਲੋਨੀ ਵਿਖੇ ਪ੍ਰਧਾਨ ਹੰਸਰਾਜ ਵਸ਼ਿਸ਼ਟ ਦੀ ਅਗਵਾਈ ਹੇਠ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ਦੌਰਾਨ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਅਤੇ ਗੀਤਾਂਸ਼ ਫਾਊਂਡੇਸ਼ਨ ਦੇ ਸੰਸਥਾਪਕ ਰਵੀ ਪ੍ਰਕਾਸ਼ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ| ਇਸ ਸਮਾਗਮ ਵਿੱਚ ਆਈਆਂ ਸੰਗਤਾਂ ਨੇ ਭਜਨ ਮੰਡਲੀਆਂ ਵੱਲੋਂ ਮਹਾਮਾਈ ਜੀ ਦਾ ਗੁਣਗਾਨ ਕਰਕੇ ਨਿਹਾਲ ਕੀਤਾ।
ਇਸ ਮੌਕੇ ਦੀਪਕ ਸੂਰੀ ਅਤੇ ਰਵੀ ਪ੍ਰਕਾਸ਼ ਨੇ ਕਿਹਾ ਕਿ ਮਾਤਾ ਬੰਗਲਾਮੁਖੀ ਜੀ ਦੀ ਸੱਚੀ ਪੂਜਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਮੌਕੇ ਪੰਡਿਤ ਮਦਨ ਭਾਰਦਵਾਜ, ਸੁਰੇਸ਼ ਚੰਦਰ, ਅਸ਼ਵਨੀ ਕੁਮਾਰ, ਰਮਨ ਕੁਮਾਰ, ਮੰਥਨ ਸ਼ਰਮਾ, ਦਿਨੇਸ਼ ਕੁਮਾਰ, ਨਿਤਿਨ ਸ਼ਰਮਾ, ਸੁਖਦੇਵ ਰਾਜ, ਰਿਤਿਸ਼ ਰਿਸ਼ੀ, ਸਾਹਿਲ ਅਰੋੜਾ, ਸਰੋਜ ਸ਼ਰਮਾ ਆਦਿ ਹਾਜ਼ਰ ਸਨ। Punjabi Akhar 

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।