Code Of Ethics

Download app

Subscribe To Print Edition

ਥਾਣਾ ਸਦਰ ਵੱਲੋਂ ਆਪਣੀ ਹੀ ਮਾਸੀ ਘਰ ਚੌਰੀ ਕਰਨ ਵਾਲਾ ਕਾਬੂ।

 

ਅੰਮ੍ਰਿਤਸਰ :- 16-07-2023

ਮੁਕੱਦਮਾਂ ਨੰਬਰ 215 ਮਿਤੀ 15-07-2023 ਜੁਰਮ 380,411 ਭ:ਦ;, ਥਾਣਾ ਸਦਰ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਧੰਨਪ੍ਰੀਤ ਸਿੰਘ ਉਰਫ਼ ਧੰਨਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਜੇਠੂਵਾਲ, ਅੰਮ੍ਰਿਤਸਰ ਦਿਹਾਤੀ।
ਬ੍ਰਾਮਦਗੀ:- 70 ਹਜ਼ਾਰ ਰੁਪਏ।
ਇਹ ਮੁਕੱਦਮਾਂ ਮੁਦੱਈਆਂ ਆਸ਼ਾ ਉਰਫ਼ ਸਮਿਤਰੀ ਦੇ ਬਿਆਨ ਤੇ ਦਰਜ਼ ਰਜਿਸਟਰ ਹੋਇਆ ਕਿ ਮਿਤੀ 13-07-2023 ਨੂੰ ਉਸਦੀ ਵੱਡੀ ਭੈਣ ਦਾ ਲੜਕਾ ਧੰਨਪ੍ਰੀਤ ਸਿੰਘ ਘਰ ਆਇਆ ਸੀ ਤੇ ਉਸਨੇ, ਧੰਨਪ੍ਰੀਤ ਸਿੰਘ ਨੂੰ ਕਿਹਾ ਕਿ ਘਰ ਵਿੱਚ ਹੀ ਰਹੀ ਮੈਂ ਕੰਮ ਕਾਜ਼ ਕਰਕੇ ਆਉਂਦੀ ਹਾਂ। ਜਦੋਂ ਉਹ, ਆਪਣੇ ਕੰਮ-ਕਾਜ਼ ਤੋਂ ਸਮਾਂ ਕਰੀਬ 01:30 ਪੀ.ਐਮ, ਤੇ ਘਰ ਵਾਪਸ ਆਈ ਤਾਂ ਬਾਹਰਲਾ ਗੇਟ ਖੁੱਲਾ ਸੀ ਤੇ ਧੰਨਪ੍ਰੀਤ ਸਿੰਘ ਘਰ ਵਿੱਚ ਨਹੀ ਸੀ ਜਦੋਂ ਉਹ ਕਮਰੇ ਵੱਲ ਗਈ ਤਾਂ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਅਲਮਾਰੀ ਵਿੱਚ 1,10,000/-ਰੁਪਏ ਰੱਖੇ ਸਨ, ਜੋ ਗਾਇਬ ਸਨ, ਜੋ ਮੁਦੱਈਆਂ ਨੂੰ ਯਕੀਨ ਹੈ ਕਿ ਇਹ ਚੋਰੀ ਧੰਨਪ੍ਰੀਤ ਸਿੰਘ ਨੇ ਕੀਤੀ ਹੈ। ਜਿਸਤੇ ਥਾਣਾ ਸਦਰ ਵੱਲੋਂ ਮੁਕੱਦਮਾਂ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਜੋ ਮੁੱਖ ਅਫ਼ਸਰ ਥਾਣਾ ਸਦਰ,ਅੰਮ੍ਰਿਤਸਰ ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ (ਅੰਡਰ ਟਰੇਨਿੰਗ) ਦੀ ਨਿਗਰਾਨੀ ਹੇਠ ਏ.ਐਸ.ਆਈ ਰਜਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਦੱਈਆ ਘਰ ਚੋਰੀ ਕਰਨ ਵਾਲੇ ਦੋਸ਼ੀ ਧੰਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ 70,000/-ਰੁਪਏ ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Advertisment