Code Of Ethics

Download app

Subscribe To Print Edition

ਰਾਹੁਲ ਗਾਂਧੀ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੇ

* ਮੋਦੀ ਉਪ ਨਾਮ ਵਾਲੀ ਟਿੱਪਣੀ ਨਾਲ ਸਬੰਧਤ ਕੇਸ ’ਚ ਪਟੀਸ਼ਨ ਕੀਤੀ ਦਾਇਰ

ਨਵੀਂ ਦਿੱਲੀ, 16 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਹਾਈ ਕੋਰਟ ਦੇ 7 ਜੁਲਾਈ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਅੱਜ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ, ਜਿਸ ਨੇ ਉਨ੍ਹਾਂ ਦੀ ‘ਮੋਦੀ ਉਪ ਨਾਮ’ ਵਾਲੀ ਟਿੱਪਣੀ ’ਤੇ ਮਾਣਹਾਨੀ ਕੇਸ ’ਚ ਉਨ੍ਹਾਂ ਦੀ ਸਜ਼ਾ ’ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਰਾਹੁਲ ਗਾਂਧੀ ਵੱਲੋਂ ਇਹ ਪਟੀਸ਼ਨ ‘ਐਡਵੋਕੇਟ ਆਨ ਰਿਕਾਰਡ’ ਪ੍ਰਸੰਨਾ ਐੱਸ ਰਾਹੀਂ ਦਾਇਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਦੀ ਇਕ ਅਦਾਲਤ ਵੱਲੋਂ ਮੋਦੀ ਉਪ ਨਾਮ ਨਾਲ ਸਬੰਧਤ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ 24 ਮਾਰਚ 2023 ਨੂੰ ਰਾਹੁਲ ਗਾਂਧੀ ਨੂੰ ਬਤੌਰ ਸੰਸਦ ਮੈਂਬਰ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਰਾਹੁਲ ਗਾਂਧੀ ਨੇ ਅਦਾਲਤ ਦੇ ਇਸ ਫ਼ੈਸਲੇ ਖ਼ਿਲਾਫ਼ ਗੁਜਰਾਤ ਹਾਈ ਕੋਰਟ ਪਹੁੰਚ ਕੀਤੀ ਸੀ ਜਿਸ ਨੇ 7 ਜੁਲਾਈ ਨੂੰ ਇਹ ਸਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਹੁਣ ਗੁਜਰਾਤ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਰਾਹੁਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਜੇਕਰ ਸਜ਼ਾ ’ਤੇ ਰੋਕ ਲੱਗ ਜਾਂਦੀ ਹੈ ਤਾਂ ਇਸ ਨਾਲ ਰਾਹੁਲ ਦੀ ਸੰਸਦ ਦੀ ਮੈਂਬਰਸ਼ਿਪ ਬਹਾਲ ਹੋਣ ਦਾ ਰਾਹ ਪੱਧਰਾ ਹੋ ਜਾਂਦਾ ਹੈ। ਹਾਈ ਕੋਰਟ ਨੇ ਰਾਹੁਲ ਦੀ ਅਰਜ਼ੀ ਖਾਰਜ ਕਰਦਿਆਂ ਕਿਹਾ ਕਿ ਸੀ ਕਿ ਰਾਜਨੀਤੀ ’ਚ ਸ਼ੁੱਧਤਾ ਹੁਣ ਸਮੇਂ ਦੀ ਮੰਗ ਹੈ। ਜਸਟਿਸ ਹੇਮੰਤ ਪ੍ਰਛਕ ਨੇ ਟਿੱਪਣੀ ਕੀਤੀ ਸੀ, ‘ਲੋਕ ਨੁਮਾਇੰਦੇ ਸਾਫ ਅਕਸ ਵਾਲੇ ਵਿਅਕਤੀ ਹੋਣੇ ਚਾਹੀਦੇ ਹਨ।’ ਦੂਜੇ ਪਾਸੇ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ’ਚ ਸ਼ਿਕਾਇਤਕਰਤਾ ਭਾਜਪਾ ਵਿਧਾਇਕ ਪੁਰਨੇਸ਼ ਮੋਦੀ ਨੇ ਵੀ ਸੁਪਰੀਮ ਕੋਰਟ ’ਚ ਇੱਕ ਕੈਵੀਅਟ ਦਾਇਰ ਕੀਤੀ ਹੈ। ਕੈਵੀਅਟ ’ਚ ਅਪੀਲ ਕੀਤੀ ਗਈ ਹੈ ਕਿ ਜੇਕਰ ਰਾਹੁਲ ਗਾਂਧੀ ਮੋਦੀ ਉਪ ਨਾਮ ਮਾਮਲੇ ’ਚ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਕੋਈ ਪਟੀਸ਼ਨ ਦਾਇਰ ਕਰਕੇ ਹਨ ਤਾਂ ਸ਼ਿਕਾਇਤਕਰਤਾ ਦਾ ਪੱਖ ਵੀ ਸੁਣਿਆ ਜਾਵੇ। Punjabi Akhar

Advertisment

You May Like This