Code Of Ethics

Download app

Subscribe To Print Edition

ਏਅਰ ਇੰਡੀਆ ਦੀ ਉਡਾਣ ਵਿਚ ਯਾਤਰੀ ਨੇ ਅਧਿਕਾਰੀ ਨੂੰ ਥੱਪੜ ਮਾਰਿਆ

ਨਵੀਂ ਦਿੱਲੀ, 16 ਜੁਲਾਈ
ਸਿਡਨੀ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਇਕ ਯਾਤਰੀ ਨੇ ਅਧਿਕਾਰੀ ਨੂੰ ਥੱਪੜ ਮਾਰਿਆ ਤੇ ਉਸ ਦੀ ਖਿੱਚ ਧੂਹ ਕੀਤੀ। ਇਸ ਅਧਿਕਾਰੀ ਨੇ ਇਸ ਯਾਤਰੀ ਨੂੰ ਉਚੀ ਆਵਾਜ਼ ਵਿਚ ਗੱਲ ਕਰਨ ਤੋਂ ਰੋਕਿਆ ਸੀ। ਇਸ ਘਟਨਾ ਦੀ ਸ਼ਿਕਾਇਤ ਕਰਨ ਤੋਂ ਬਾਅਦ ਦਿੱਲੀ ਏਅਰਪੋਰਟ ’ਤੇ ਇਸ ਯਾਤਰੀ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਯਾਤਰੀ ਨੇ ਮਗਰੋਂ ਇਸ ਅਧਿਕਾਰੀ ਤੋਂ ਮੁਆਫੀ ਵੀ ਮੰਗੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ 9 ਜੁਲਾਈ ਨੂੰ ਵਾਪਰੀ। ਏਅਰ ਇੰਡੀਆ ਨੇ ਇਸ ਸਬੰਧੀ ਡਾਇਰੈਕਟਰ ਜਨਰਲ ਆਫ ਸਿਵਿਲ ਐਵੀਏਸ਼ਨ (ਡੀਜੀਸੀਏ) ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ। Punjabi Akhar 

Leave a Comment

Advertisment

You May Like This