Code Of Ethics

Download app

Subscribe To Print Edition

ਦੇਸ਼ ਬੈਸਟਿਲ ਦਿਵਸ ਪਰੇਡ ’ਚ ਸ਼ਾਮਲ ਹੋਏ ਮੋਦੀ ਭਾਰਤ ਦੀਆਂ ਤਿੰਨੋਂ ਸੈਨਾਵਾਂ ਦੀ ਟੁੱਕੜੀ ਰਹੀ ਖਿੱਚ ਦਾ ਕੇਂਦਰ

ਪੈਰਿਸ, 14 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰੀ ਦਿਵਸ ਯਾਨੀ ਬੈਸਟਿਲ ਦਿਵਸ ਪਰੇਡ ’ਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ੲਿਮੈਨੂਅਲ ਮੈਕਰੌਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਭਾਰਤ ਦੀਆਂ ਤਿੰਨੋਂ ਸੈਨਾਵਾਂ ਦੀ ਇਕ ਟੁੱਕੜੀ ਨੇ ਇਸ ਪਰੇਡ ’ਚ ਹਿੱਸਾ ਲੈ ਕੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਫਰਾਂਸੀਸੀ ਜੈੱਟਾਂ ਨਾਲ ਭਾਰਤੀ ਹਵਾਈ ਸੈਨਾ ਦੇ ਰਾਫਾਲ ਲੜਾਕੂ ਜੈੱਟਾਂ ਨੇ ਵੀ ਫਲਾਈਪਾਸਟ ’ਚ ਸ਼ਮੂਲੀਅਤ ਕੀਤੀ। ਮੋਦੀ ਨੇ ਟਵੀਟ ਕੀਤਾ,‘‘ਭਾਰਤ ਆਪਣੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਗ੍ਰਹਿ ਨੂੰ ਸ਼ਾਂਤਮਈ, ਖੁਸ਼ਹਾਲ ਅਤੇ ਸਥਾਈ ਬਣਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰਨ ਲਈ ਵਚਨਬੱਧ ਹੈ। ਭਾਰਤ ਦੇ 1.4 ਅਰਬ ਲੋਕ ਮਜ਼ਬੂਤ ਅਤੇ ਭਰੋਸੇਯੋਗ ਭਾਈਵਾਲ ਵਜੋਂ ਫਰਾਂਸ ਦੇ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਗੇ। ਇਹ ਸਬੰਧ ਹੋਰ ਵੀ ਮਜ਼ਬੂਤ ਹੋਣ ਅਜਿਹੀ ਕਾਮਨਾ ਕਰਦੇ ਹਾਂ।’’ ਮੈਕਰੌਂ ਨੇ ਟਵੀਟ ਕਰਕੇ ਕਿਹਾ ਕਿ ਵਿਸ਼ਵ ਇਤਿਹਾਸ ’ਚ ਇਕ ਦਿੱਗਜ, ਭਵਿੱਖ ’ਚ ਫ਼ੈਸਲਾਕੁਨ ਭੂਮਿਕਾ ਨਿਭਾਉਣ ਵਾਲੇ ਇਕ ਰਣਨੀਤਕ ਭਾਈਵਾਲ, ਇਕ ਦੋਸਤ ਦਾ ਅਸੀਂ 14 ਜੁਲਾਈ ਦੀ ਪਰੇਡ ’ਚ ਆਪਣੇ ਵਿਸ਼ੇਸ਼ ਮਹਿਮਾਨ ਵਜੋਂ ਭਾਰਤ ਦਾ ਸਵਾਗਤ ਕਰਨ ’ਤੇ ਮਾਣ ਮਹਿਸੂਸ ਕਰਦੇ ਹਾਂ। ‘ਸਾਰੇ ਜਹਾਂ ਸੇ ਅੱਛਾ’ ਦੀ ਧੁਨ ’ਤੇ ਮਾਰਚ ਕਰਦਿਆਂ ਭਾਰਤ ਦੀਆਂ ਤਿੰਨੋਂ ਸੈਨਾਵਾਂ ਦੇ 269 ਮੈਂਬਰੀ ਦਲ ਨੇ ਪਰੇਡ ’ਚ ਹਿੱਸਾ ਲਿਆ। Punjabi Akhar

Advertisment