Code Of Ethics

Download app

Subscribe To Print Edition

ਜੰਮੂ ਕਸ਼ਮੀਰ, ਹਰਿਆਣਾ ਅਤੇ ਯੂਪੀ ’ਚ ਵੀ ਮੀਂਹ ਦਾ ਕਹਿਰ

ਨਵੀਂ ਦਿੱਲੀ: ਜੰਮੂ ਕਸ਼ਮੀਰ, ਹਰਿਆਣਾ ਅਤੇ ਯੂਪੀ ’ਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਜੰਮੂ ਕਸ਼ਮੀਰ ਦੀਆਂ ਉੱਚੀ ਚੋਟੀਆਂ ਤੇ ਲੱਦਾਖ ’ਚ ਬਰਫ਼ਬਾਰੀ ਹੋਈ ਹੈ। ਲੱਦਾਖ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ’ਚ ਦਰਿਆਵਾਂ ਅਤੇ ਨਾਲਿਆਂ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਜਾਣ ਕਰਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਡੋਡਾ ਜ਼ਿਲ੍ਹੇ ’ਚ ਬੱਸ ਢਿੱਗ ਦੀ ਚਪੇਟ ’ਚ ਆਉਣ ਕਾਰਨ ਦੋ ਵਿਅਕਤੀ ਮਾਰੇ ਗਏ। ਸ਼ਨਿਚਰਵਾਰ ਨੂੰ ਡੋਗਰਾ ਨਾਲਾ ਪਾਰ ਕਰਨ ਸਮੇਂ ਹੜ੍ਹਾਂ ’ਚ ਵਹਿ ਗਏ ਦੋ ਜਵਾਨਾਂ ਲਾਂਸ ਨਾਇਕ ਤੇਲੂ ਰਾਮ ਤੇ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀਆਂ ਅੱਜ ਪੁਣਛ ਜ਼ਿਲ੍ਹੇ ’ਚ ਲਾਸ਼ਾਂ ਮਿਲੀਆਂ ਹਨ। ਇਸ ਦੌਰਾਨ ਕਾਰਗਿਲ ਜ਼ਿਲ੍ਹੇ ਦੇ ਲੇਹ-ਸ੍ਰੀਨਗਰ ਮਾਰਗ ’ਤੇ ਪਿੰਡ ਪੰਡਰਾਸ ਨੇੜੇ ਪਹਾੜੀ ਤੋਂ ਚੱਟਾਨ ਇਕ ਵਾਹਨ ’ਤੇ ਡਿੱਗਣ ਕਾਰਨ ਕਾਰਗਿਲ ਵਾਸੀ ਮੁਹੰਮਦ ਕਾਜ਼ਿਮ ਮਾਰਿਆ ਗਿਆ। Punjabi Akhar

Advertisment