
ਸੂਰਤ (ਗੁਜਰਾਤ), 10 ਜੁਲਾਈ
ਗੁਜਰਾਤ ਦੇ ਸੂਰਤ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਾਰਜਾਹ ਤੋਂ ਆਉਣ ਵਾਲੇ ਤਿੰਨ ਯਾਤਰੀਆਂ ਅਤੇ ਇਕ ਅਧਿਕਾਰੀ ਤੋਂ 25 ਕਰੋੜ ਰੁਪਏ ਦਾ 48.2 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਚਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿੱਚ 7 ਜੁਲਾਈ ਨੂੰ ਸ਼ਾਰਜਾਹ ਤੋਂ ਸੂਰਤ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਤਿੰਨ ਯਾਤਰੀਆਂ ਨੂੰ ਭਾਰਤ ਵਿੱਚ ਸੋਨੇ ਦੀ ਤਸਕਰੀ ਕਰਨ ਦੇ ਸ਼ੱਕ ਵਿੱਚ ਫੜਿਆ ਗਿਆ। ਇਹ ਪੇਸਟ ਬਣਾ ਕੇ ਸੋਨੇ ਦੀ ਤਸਕਰੀ ਕਰ ਰਹੇ ਸਨ। Punjabi Akhar





















