
ਸ਼ਿਮਲਾ/ਮੰਡੀ/ਧਰਮਸ਼ਾਲਾ, 9 ਜੁਲਾਈ
ਭਾਰੀ ਮੀਂਹ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਈਂ ਢਿੱਗਾਂ ਡਿੱਗਣ ਤੇ ਘਰਾਂ ਨੂੰ ਨੁਕਸਾਨ ਪੁੱਜਣ ਦੀਆਂ ਰਿਪੋਰਟਾਂ ਹਨ। ਇਸ ਦੌਰਾਨ ਪੰਜ ਵਿਅਕਤੀਆਂ ਦੀ ਜਾਨ ਵੀ ਜਾਂਦੀ ਰਹੀ ਹੈ। ਸ਼ਿਮਲਾ ਜ਼ਿਲ੍ਹੇ ਦੇ ਕੋਟਗੜ੍ਹ ਇਲਾਕੇ ਵਿੱਚ ਮੀਂਹ ਕਰਕੇ ਢਿੱਗਾਂ ਡਿੱਗਣ ਕਰਕੇ ਇਕ ਘਰ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਕੁੱਲੂ ਕਸਬੇ ਵਿੱਚ ਵੀ ਢਿੱਗਾਂ ਡਿੱਗਣ ਕਰਕੇ ਇਕ ਘਰ ਵਿੱਚ ਰਹਿੰਦੀ ਮਹਿਲਾ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇਕ ਹੋਰ ਘਟਨਾ ਵਿੱਚ ਸ਼ਨਿੱਚਰਵਾਰ ਰਾਤ ਨੂੰ ਚੰਬਾ ਵਿੱਚ ਕਾਤਿਆਨ ਤਹਿਸੀਲ ਵਿਚ ਢਿੱਗਾਂ ਡਿੱਗਣ ਕਰ ਕੇ ਇਕ ਵਿਅਕਤੀ ਮਲਬੇ ਹੇਠਾ ਜ਼ਿੰਦਾ ਦਫ਼ਨ ਹੋ ਗਿਆ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਮੁਤਾਬਕ ਪਿਛਲੇ 36 ਘੰਟਿਆਂ ਵਿੱਚ 13 ਥਾਵਾਂ ’ਤੇ ਢਿੱਗਾਂ ਡਿੱਗਣ ਤੇ 9 ਥਾਈਂ ਹੜ੍ਹ ਆਉਣ ਦੀਆਂ ਰਿਪੋਰਟਾਂ ਹਨ। ਮੰਡੀ, ਕੁੱਲੂ ਤੇ ਲਾਹੌਰ ਤੇ ਸਪਿਤੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਰਕੇ ਨਿੱਜੀ ਤੇ ਸਰਕਾਰੀ ਜਾਇਦਾਦ ਨੂੰ ਵੱਡਾ ਨੁਕਸਾਨ ਪੁੱਜਾ ਹੈ। Punjabi Akhar





















