Code Of Ethics

Download app

Subscribe To Print Edition

ਬੀਸੀਸੀਆਈ ਨੇ ਇਕ ਓਵਰ ’ਚ ਦੋ ਬਾਊਂਸਰ ਸੁੱਟਣ ਦੀ ਇਜਾਜ਼ਤ ਦਿੱਤੀ

ਮੁੰਬਈ, 8 ਜੁਲਾਈ
ਭਾਰਤੀ ਕ੍ਰਿਕਟ ਬੋਰਡ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਟੀ-20 ਫਾਰਮੈਟ ਵਿੱਚ ਬੱਲੇ ਅਤੇ ਗੇਂਦ ਵਿਚਕਾਰ ਸੰਤੁਲਨ ਰੱਖਣ ਲਈ ਇੱਕ ਓਵਰ ਵਿੱਚ ਦੋ ਬਾਊਂਸਰਾਂ ਦੀ ਇਜਾਜ਼ਤ ਦਿੱਤੀ ਹੈ। ਸ਼ੁੱਕਰਵਾਰ ਨੂੰ ਬੀਸੀਸੀਆਈ ਦੀ ਸਿਖ਼ਰ ਕੌਂਸਲ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਬੱਲੇ ਅਤੇ ਗੇਂਦ ਵਿਚਕਾਰ ਸੰਤੁਲਨ ਰੱਖਣ ਲਈ ਬੀਸੀਸੀਆਈ ਨੇ ਆਗਾਮੀ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਪ੍ਰਤੀ ਓਵਰ ਦੋ ਬਾਊਂਸਰਾਂ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਹੁਣ ਤੱਕ ਇੱਕ ਗੇਂਦਬਾਜ਼ ਪ੍ਰਤੀ ਓਵਰ ਸਿਰਫ਼ ਇੱਕ ਬਾਊਂਸਰ ਹੀ ਸੁੱਟ ਸਕਦਾ ਸੀ। ਸਈਅਦ ਮੁਸ਼ਤਾਕ ਅਲੀ ਟਰਾਫੀ 16 ਅਕਤੂਬਰ ਤੋਂ ਸ਼ੁਰੂ ਹੋਵੇਗੀ। Punjabi Akhar 

Advertisment