Code Of Ethics

Download app

Subscribe To Print Edition

ਟਵਿੱਟਰ ਨੇ ‘ਥ੍ਰੈੱਡਜ਼’ ਸ਼ੁਰੂ ਹੋਣ ’ਤੇ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ

ਨਿਊਯਾਰਕ: ਟਵਿੱਟਰ ਨੇ ਨਵੀਂ ਟੈਕਸਟ ਆਧਾਰਿਤ ਐਪ ‘ਥ੍ਰੈੱਡਜ਼’ ਸ਼ੁਰੂ ਕਰਨ ਲਈ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਥ੍ਰੈੱਡਜ਼ ਦੇ ਲਾਂਚ ਹੋਣ ਦੇ ਕੁਝ ਘੰਟਿਆਂ ’ਚ ਹੀ ਕਰੋੜਾਂ ਲੋਕ ਉਸ ਨਾਲ ਜੁੜ ਗਏ ਜੋ ਐਲਨ ਮਸਕ ਦੀ ਸੋਸ਼ਲ ਸਾਈਟ ਟਵਿੱਟਰ ਲਈ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਲਿਖੇ ਪੱਤਰ ’ਚ ਟਵਿੱਟਰ ਦੇ ਵਕੀਲ ਅਲੈਕਸ ਸਪਾਈਰੋ ਨੇ ਦੋਸ਼ ਲਾਇਆ ਕਿ ਮੈਟਾ ਨੇ ਟਵਿੱਟਰ ਦੇ ਕਾਰੋਬਾਰੀ ਭੇਤਾਂ ਅਤੇ ਟਵਿੱਟਰ ਦੇ ਸਾਬਕਾ ਮੁਲਾਜ਼ਮਾਂ ਨੂੰ ਨੌਕਰੀ ’ਤੇ ਰੱਖ ਕੇ ਹੋਰ ਬੌਧਿਕ ਸੰਪਤੀ ਦੀ ਗ਼ੈਰਕਾਨੂੰਨੀ ਢੰਗ ਨਾਲ ਵਰਤੋਂ ਕੀਤੀ ਹੈ। ਸਪਾਈਰੋ ਨੇ ਇਹ ਵੀ ਕਿਹਾ ਕਿ ਇਸ ਪੱਤਰ ਨੂੰ ਨੋਟਿਸ ਮੰਨਿਆ ਜਾਵੇ ਅਤੇ ਮੈਟਾ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ।

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।