Code Of Ethics

Download app

Subscribe To Print Edition

ਦੁਬਈ ਸੁਪਰੀਮ ਕੋਰਟ ਨੇ ਭਾਰਤੀ ਜੋੜੇ ਦੀ ਹੱਤਿਆ ਦੇ ਦੋਸ਼ੀ ਪਾਕਿਸਤਾਨੀ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ

ਦੁਬਈ, 5 ਜੁਲਾਈ
ਇਥੇ ਸਾਲ 2020 ਵਿੱਚ ਡਕੈਤੀ ਦੀ ਕੋਸ਼ਿਸ਼ ਦੌਰਾਨ ਭਾਰਤੀ ਜੋੜੇ ਦੀ ਹੱਤਿਆ ਕਰਨ ਦੇ ਦੋਸ਼ੀ ਪਾਕਿਸਤਾਨੀ ਵਿਅਕਤੀ ਵੱਲੋਂ ਮੌਤ ਦੀ ਸਜ਼ਾ ਖ਼ਿਲਾਫ਼ ਦਾਇਰ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ। 28 ਸਾਲਾ ਉਸਾਰੀ ਮਜ਼ਦੂਰ ਨੂੰ ਪਿਛਲੇ ਸਾਲ ਅਪਰੈਲ ਵਿੱਚ ਦੁਬਈ ਦੀ ਅਦਾਲਤ ਨੇ 40 ਸਾਲਾ ਕਾਰੋਬਾਰੀ ਹਿਰੇਨ ਅਧੀਆ ਅਤੇ ਉਸ ਦੀ ਪਤਨੀ ਵਿਧੀ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦਿਅਾਂ ਸਜ਼ਾ-ਏ-ਮੌਤ ਸੁਣਾੲੀ ਸੀ। ਫੋਰੈਂਸਿਕ ਰਿਪੋਰਟਾਂ ਮੁਤਾਬਕ ਹਿਰੇਨ ਦੇ ਸਿਰ, ਛਾਤੀ, ਪੇਟ ਅਤੇ ਖੱਬੇ ਮੋਢੇ ‘ਤੇ 10 ਵਾਰ ਚਾਕੂ ਮਾਰੇ ਗਏ ਸਨ। ਉਸ ਦੀ ਪਤਨੀ ਦੇ ਸਿਰ, ਗਰਦਨ, ਛਾਤੀ, ਚਿਹਰੇ, ਕੰਨ ਅਤੇ ਸੱਜੀ ਬਾਂਹ ਵਿੱਚ 14 ਵਾਰ ਚਾਕੂ ਮਾਰੇ ਗਏ। ਉਨ੍ਹਾਂ ਦੀ ਵੱਡੀ ਧੀ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ, ਨੇ ਦੁਬਈ ਪੁਲੀਸ ਨੂੰ ਬੁਲਾਇਆ, ਜਿਸ ਨੇ ਸ਼ਾਰਜਾਹ ਵਿੱਚ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

Advertisment

You May Like This