Code Of Ethics

Download app

Subscribe To Print Edition

ਬਠਿੰਡਾ ਪੁਲੀਸ ਨਾਲ ਮੁਕਾਬਲੇ ’ਚ ਗੋਲੀ ਲੱਗਣ ਕਾਰਨ ਗੈਂਗਸਟਰ ਘੋਡ਼ਾ ਫੱਟਡ਼, ਜ਼ਖ਼ਮੀ ਸਣੇ 2 ਕਾਬੂ

ਬਠਿੰਡਾ, 3 ਜੁਲਾਈ
ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਪੁਲੀਸ ਮੁਕਾਬਲੇ ਦੌਰਾਨ ਗੈਂਗਸਟਰ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਦੂਜੇ ਸਾਥੀ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਦੋਵੇਂ ਗੈਂਗਸਟਰ ਮੋਟਰਸਾਈਕਲ ‘ਤੇ ਤਖ਼ਤ ਦਮਦਮਾ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਤਿਉਣਾ ਪੁਜਾਰੀਆਂ ਵੱਲ ਜਾ ਰਹੇ ਸੀ। ਬਠਿੰਡਾ ਸੀਆਈਏ-1 ਦੀ ਟੀਮ ਨੂੰ ਸੂਚਨਾ ਮਿਲਣ ‘ਤੇ ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੈਂਗਸਟਰਾਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਗੋਲ਼ੀਬਾਰੀ ‘ਚ ਜਸਵਿੰਦਰ ਉਰਫ ਘੋਡ਼ਾ ਨਾਂ ਦਾ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਦੂਸਰਾ ਸਾਥੀ ਬੁੱਧਰਾਮ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਦੋਵੇਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਬਠਿੰਡਾ ਪੁਲੀਸ ਨੇ ਕਾਬੂ ਕਰ ਲਿਆ। ਇਸ ਦੀ ਬਠਿੰਡਾ ਦੇ ਉੱਚ ਅਧਿਕਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

Advertisment