Code Of Ethics

Download app

Subscribe To Print Edition

ਸਿੱਧੂ ਮੂਸੇ ਵਾਂਗ ਇਸ ਗੱਭਰੂ ਦੀ ਤਰੱਕੀ ਇਸਦੀ ਦੁਸ਼ਮਣ ਬਣ ਗਈ |

ਸਿੱਧੂ ਮੂਸੇ ਵਾਂਗ ਇਸ ਗੱਭਰੂ ਦੀ ਤਰੱਕੀ ਇਸਦੀ ਦੁਸ਼ਮਣ ਬਣ ਗਈ

ਆਹ ਤਾਂ ਬਹੁਤ ਮਾੜਾ ਹੋਇਆ ਇਸ ਨੋਜਵਾਨ ਨਾਲ…ਕੁਝ ਸਮਾਂ ਪਹਿਲਾਂ ਬੀਰੀ ਢੈਪਈ ਦੀ ਕਬੱਡੀ ਵਿੱਚ ਚੜਾਈ ਦੇਖ ਕੇ ਕੁਝ ਸਿਰਫਿਰੇ ਅਨਸਰਾਂ ਵੱਲੋਂ ਇਸ ਨੋਜਵਾਨ ਦੇ ਮੋਟਰਸਾਈਕਲ ਵਿਚ ਗੱਡੀ ਮਾਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਗੰਭੀਰ ਹਾਲਤ ਇਸ ਨੋਜਵਾਨ ਨੂੰ ਲੁਧਿਆਣਾ ਦੇ ਡੀ.ਐਮ.ਸੀ ਲੁਧਿਆਣਾ ਵਿੱਚ ਦਾਖਿਲ ਕਰਵਾ ਦਿੱਤਾ ਗਿਆ ਤੇ ਨੋਜਵਾਨ ਅਜੇ ਵੀ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ।ਕੱਲ ਕੁਝ ਸਿਹਤ ਵਿੱਚ ਸੁਧਾਰ ਆਇਆ ਤੇ ਮਾਪਿਆਂ ਨੂੰ ਕੁਝ ਆਸ ਦੀ ਕਿਰਨ ਜਾਗੀ ਕਿ ਸ਼ਾਇਦ ਉਹਨਾਂ ਦਾ ਪੁੱਤ ਠੀਕ ਹੋ ਕੇ ਦੁਬਾਰਾ ਕਬੱਡੀ ਦੇ ਖੇਡ ਮੈਦਾਨਾਂ ਵਿੱਚ ਧੁੰਮਾਂ ਪਾਵੇਗਾ ਪਰ ਰੱਬ ਨੂੰ ਕੁਝ ਹੋਰ ਹੀ ਮੰਨਜੂਰ ਸੀ ।

ਐਕਸੀਡੈਟ ਵਿਚ ਬੀਰੀ ਦੀ ਪੱਟ ਤੋ ਲੱਤ ਵੀ ਟੁੱਟ ਗਈ ਸੀ ਤੇ ਸਿਰ ਦੀ ਖੋਪੜੀ ਵਿਚ ਵੀ ਕਰੈਕ ਆ ਗਏ ਸਨ ਪਰ ਇਸ ਬਹਾਦਰ ਗੱਭਰੂ ਨੇ ਹਿੰਮਤ ਨਾਲ ਮੌਤ ਨਾਲ ਵੀ ਲੜਾਈ ਲੜੀ ਪਰ ਕੱਲ ਰਾਤ ਡਾਕਟਰਾਂ ਅਨੁਸਾਰ ਜਿਸ ਲੱਤ ਵਿੱਚ ਰਾੜ ਪਾਈ ਸੀ ਉਸ ਲੱਤ ਵਿੱਚ ਇੰਨਫੈਕਸ਼ਨ ਜ਼ਿਆਦਾ ਵੱਧ ਗਈ ਸੀ ਜੋ ਹੋਰ ਅੱਗੇ ਵੱਧ ਰਹੀ ਸੀ ਸੋ ਮਜਬੂਰੀ ਵੱਸ ਬੀਰੀ ਦੀ ਇੱਕ ਲੱਤ ਕੱਟਣੀ ਪਈ ਤੇ ਇਸ ਮੁੰਡੇ ਦਾ ਕਬੱਡੀ ਦਾ ਸਟਾਰ ਖਿਡਾਰੀ ਬਣਨ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।ਸਿਰਫ 23 ਸਾਲ ਦੀ ਉਮਰ ਵਿੱਚ ਇਸ ਮੁੰਡੇ ਨੇ ਗਰੀਬੀ ਦੀ ਹਾਲਤ ਵਿੱਚ ਰਾਤ ਨੂੰ ਸਕਇਊਰਟੀਦੀ ਨੋਕਰੀ ਕਰਨੀ ਤੇ ਉਸ ਪੈਸਿਆ ਤੋ ਆਪਣੀ ਖੁਰਾਕ ਦਾ ਇੰਤਜਾਮ ਕਰਨਾ ।

ਕਬੱਡੀ ਖਿਡਾਰੀ ਸੋਖਿਆ ਨਹੀਂ ਬਣਿਆ ਜਾਂਦਾ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ …
ਸਿੱਧੂ ਪੁੱਤ ਸਹੀ ਕਹਿੰਦਾ ਸੀ ਕਿ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਗੀ। ਇਹ ਤਾਂ ਹੁਣ ਉਹ ਗੱਲ ਐ ਕਿ ਹੁਣ ਪੰਜਾਬ ਦੇ ਨੌਜਵਾਨ ਤਰੱਕੀ ਨਾ ਕਰਨ ਬੱਸ ਮੋੜਾਂ ਤੇ ਖੜੇ ਹੋ ਕੇ ਨਸ਼ਿਆਂ ਵਿਚ ਟੁੰਨ ਰਹਿਣ ਤੇ ਚੋਰੀਆਂ ਲੜਾਈ ਝਗੜੇ ਕਰਨ ਤਾਂ ਫਿਰ ਦੁਨੀਆਂ ਖੁਸ਼ ਐ…ਕਿਸੇ ਦੀ ਤਰੱਕੀ ਵੇਖ ਕੇ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰੋ ਨਾ ਕਿ ਉਸਦੀਆਂ ਲੱਤਾਂ ਖਿੱਚੋ। ਬਾਕੀ ਜੇ ਰੱਬ ਹੈਗਾ ਤਾਂ ਜਿਹਨਾਂ ਨੇ ਇਹ ਮਾੜਾ ਕੰਮ ਕੀਤਾ ਸੁੱਖੀ ਉਹ ਵੀ ਨਹੀਂ ਰਹਿਣੇ।

ਹੁਣ ਤਾਂ ਇਸ ਸੋਹਣੇ ਪੁੱਤ ਲਈ ਅਰਦਾਸ ਕਰੋ ਕਿ ਉਹ ਠੀਕ ਹੋ ਕੇ ਆਪਣੇ ਮਾਪਿਆਂ ਵਿੱਚ ਵਾਪਸ ਆ ਜਾਵੇ ਤੇ ਉਹਨਾਂ ਸ਼ਰਾਰਤੀ ਅਨਸਰਾਂ ਤੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਅੱਗੇ ਤੋਂ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਦਾ ਖੇਡ ਕੈਰੀਅਰ ਤਬਾਹ ਕਰਨ ਦੀ ਹਿੰਮਤ ਵੀ ਨਾ ਕਰ ਸਕੇ।ਬਾਕੀ ਇਸ ਨੋਜਵਾਨ ਤੇ ਹਸਪਤਾਲ ਵਿਚ ਇਲਾਜ ਤੇ ਵੀ ਬਹੁਤ ਖਰਚਾ ਆ ਰਿਹਾ.. ਦਾਨੀ ਸੱਜਣ ਲੁਧਿਆਣਾ ਹਸਪਤਾਲ ਜਰੂਰ ਸੰਪਰਕ ਕਰਨ ਜੀ । ਵਾਹਿਗੁਰੂ ਪੁੱਤ ਦੀ ਭਲੀ ਕਰੇ????
#ਸੇਅਰ ਜਰੂਰ ਕਰਿਓ ????

Advertisment