16 ਜੂਨ ( ਬਿਊਰੋ ) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਮਰਤਾ ਸਹਿਤ ਬੇਨਤੀ ਹੈ ਕਿ ਮਿਤੀ 17/6/2023 ਦਿਨ ਸਨਿਚਰਵਾਰ ਨੂੰ ਪਿੰਡ ਕਾਲਾ ਨੰਗਲ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਰਲਡ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕੈਂਸਰ ਦੀ ਸਰੀਰਕ ਜਾਂਚ,ਟੈਸਟ, ਮਰਦਾਂ ਦੇ ਗਦੂਦਾਂ ਦੇ ਕੈਂਸਰ ਟੈਸਟ, ਹੱਡੀਆਂ ਦੇ ਟੈਸਟ , ਬਲੱਡ ਕੈਂਸਰ ਟੈਸਟ,ਬਲਡ ਪਰੈਸ਼ਰ ਅਤੇ ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ ਜੀ।ਆਮ ਬੀਮਾਰੀਆਂ ਸਬੰਧੀ ਵੀ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਜੀ।ਸੋ ਮਿਹਰਬਾਨੀ ਕਰਕੇ ਇਸ ਕੈਂਪ ਸਬੰਧੀ ਆਪਣੇ ਗੁਰਦੁਆਰਾ ਸਾਹਿਬ ਅਨਾਊਂਸਮੈਂਟ ਕਰਵਾ ਦਿਉ ਅਤੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਇਸ ਕੈਂਪ ਬਾਰੇ ਜਾਣਕਾਰੀ ਦਿਉ ਜੀ ਤਾਂ ਲੋੜਵੰਦ ਵਿਅਕਤੀ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਜੀ। ???????????? ਬੇਨਤੀ ਕਰਤਾ ਸਿੰਘ ਆੱਨ ਡਿਊਟੀ ਸੇਵਾ ਸੋਸਾਇਟੀ । 8070291313,। 9814425903,। ੍੍੍੍9781115481






















