Code Of Ethics

Download app

Subscribe To Print Edition

ਐੱਨ.ਡੀ.ਆਰ.ਐੱਫ. ਵੱਲੋਂ 13 ਜੂਨ ਨੂੰ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਗੈਸ ਲੀਕ ਸਬੰਧੀ ਕੀਤੀ ਜਾਵੇਗੀ ਮੌਕ ਡਰਿੱਲ

ਗੁਰਦਾਸਪੁਰ, 12 ਜੂਨ ( ਬਿਊਰੋ ) ।ਐੱਨ.ਡੀ.ਆਰ.ਐੱਫ. ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਤੀ 13 ਜੂਨ ਨੂੰ ਦਿਨੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਵੇਰਕਾ ਮਿਲਕ ਪਲਾਂਟ, ਗੁਰਦਾਸਪੁਰ ਵਿਖੇ ਇੱਕ ਮੌਕ ਡਰਿੱਲ ਕੀਤੀ ਜਾਵੇਗੀ। ਇਹ ਮੌਕ ਡਰਿੱਲ  ਗੈਸ ਲੀਕ ਹੋਣ ਦੀ ਘਟਨਾ ਉੱਪਰ ਕਾਬੂ ਪਾਉਣ ਸਬੰਧੀ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਹੋਣ ਵਾਲੀ ਇਸ ਮੌਕ ਡਰਿੱਲ ਵਿੱਚ ਗੈਸ ਲੀਕ ਹੋਣ `ਤੇ ਕੀ-ਕੀ ਬਚਾਅ ਕਦਮ ਚੁੱਕੇ ਜਾਂਦੇ ਹਨ, ਇਸ ਉੱਪਰ ਕਿਵੇਂ ਕਾਬੂ ਪਾਇਆ ਜਾਂਦਾ ਹੈ ਅਤੇ ਇਸ ਤੋਂ ਮਨੁੱਖੀ ਜਾਨਾਂ ਨੂੰ ਕਿਵੇਂ ਬਚਾਇਆ ਜਾਂਦਾ ਹੈ, ਬਾਰੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੌਕ ਡਰਿੱਲ ਦਿਨੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ ਅਤੇ ਇਸ ਦੌਰਾਨ ਹੋਣ ਵਾਲੀ ਹਲਚਲ ਤੋਂ ਕੋਈ ਵੀ ਸ਼ਹਿਰ ਵਾਸੀ ਘਬਰਾਏ ਨਾ ਕਿਉਂਕਿ ਇਹ ਮੌਕ ਡਰਿੱਲ ਸਿਰਫ ਗੈਸ ਲੀਕ ਦੀ ਦੁਰਘਟਨਾ ਦਾ ਨਕਲੀ ਦੁਹਰਾਅ ਹੀ ਹੋਵੇਗਾ। ਉਨ੍ਹਾਂ ਆਮ ਜਨਤਾ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।