Code Of Ethics

Download app

Subscribe To Print Edition

ਮੇਹਨਤ ਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਝੂਠੇ ਅਤੇ ਦੰਭੀ ਪ੍ਰਚਾਰ ਰਾਹੀਂ ਬਦਨਾਮ ਕਰਨ ਦੀ ਥਾਂ, ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ ਪੰਜਾਬ ਸਰਕਾਰ |

????ਸੰਦਰਭ????
ਭਾਗ6ਮਿਤੀ 22-5-23*
ਮਾਨਯੋਗ ਮੁੱਖ ਮੰਤਰੀ ਸਾਹਿਬ!

ਮੇਹਨਤ ਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਝੂਠੇ ਅਤੇ ਦੰਭੀ ਪ੍ਰਚਾਰ ਰਾਹੀਂ ਬਦਨਾਮ ਕਰਨ ਦੀ ਥਾਂ, ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ ਪੰਜਾਬ ਸਰਕਾਰ!

1—*ਮੁੱਖ ਮੰਤਰੀ ਸਾਹਿਬ *ਅਸੀਂ ਪਿਛਲੇ ਪੰਜ ਭਾਗਾਂ ਵਿੱਚ,ਹੱਕੀ ਮੰਗਾਂ ਦੀ ਪ੍ਰਾਪਤੀ ਦੇ ਲਈ ਸੰਘਰਸ਼ਾਂ ਦੇ ਰਾਹ ਤੁਰੇ ਮੇਹਨਤ ਕਸ਼ ਲੋਕਾਂ ਵਿਰੁੱਧ ਕੀਤੇ ਗਏ ਝੂਠੇ ਗੁਮਰਾਹ ਕਰੂ ਪ੍ਰਚਾਰ ਦੇ ਸਬੰਧ ਵਿੱਚ, ਸੰਘਰਸ਼ਾਂ ਦੀ* ਵਾਜਬੀਅਤ ਵਾਰੇ ਆਪਣੇ ਪੱਖ ਪੇਸ ਕੀਤਾ ਸੀਇਸ ਪੱਖ ਵਾਰੇ ਆਪ ਜੀ ਤੋਂ ਪੁੱਛਿਆ ਸੀ ਕਿ, ਸਾਮਰਾਜੀ ਦਿਸ਼ਾ ਨਿਰਦੇਸ਼ਤ ਹਮਲੇ ਕਾਰਣ ਸਾਡੇ ਸਾਹਮਣੇ ਪੇਸ਼ ਚੁਣੋਤੀਆਂ ਸਾਡੇ ਸੰਘਰਸ਼ ਦੀ ਵਾਜਬੀਅਤ ਬਣਦੀ ਹੈ ਜਾਂ ਨਹੀਂ? *ਇਸ ਦਾ ਸਰਕਾਰ ਵੱਲੋਂ ਕੋਈ ਜਵਾਬ ਨਾ ਆਉਣ ਕਾਰਣ *ਅਸੀਂ ਹੁਣ ਆਪਣੇ ਸੰਘਰਸ਼ ਅਮਲਵਾਰੇ ਵੀ ਆਪਣਾ ਪੱਖ ਆਪਜੀਸਾਹਮਣੇ ਪੇਸ਼ ਕਰਨ ਜਾ ਰਹੇ ਹਾਂ!ਆਸ ਕਰਾਂਗੇ ਕਿ ਤੁਸੀਂਇਸ ਉਪਰ ਵੀ ਆਪਣਾਪ੍ਰਤੀਕਰਮ ਪ੍ਰਗਟ ਕਰੋਗੇ

1-ਮੁੰਖ ਮੰਤਰੀ ਸਾਹਿਬ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹਮੇਸ਼ਾ ਇਹ ਪਹੁੰਚ ਰਹੀ ਹੈ ਕਿ ਸੰਘਰਸ਼ ਦੀ ਥਾਂ ਗਲਬਾਤ ਰਾਹੀਂ ਮੰਗਾਂ ਦੇ ਹੱਲ ਨੂੰ ਪਹਿਲ ਦਿੱਤੀ ਜਾਵੇ।ਇਹ ਨੀਤੀ ਸਾਡੇ ਅਮਲ ਚੋਂ ਸਾਫ਼ ਝਲਕਦੀ ਹੈ!
2—-ਇਸ ਨੀਤੀ ਤੇ ਚੱਲਦਿਆਂ *ਮੋਰਚੇ ਵਲੋਂ ਮਿਤੀ 3-4-2022 ਨੂੰ ਇਕ ਮੰਗ ਪੱਤਰ ਆਪ ਜੀ ਦੇ ਦਫਤਰ ਨੂੰ ਭੇਜਕੇ ਅਪੀਲ ਕੀਤੀ ਗਈ ਸੀ ਕਿ *ਮੰਗਾਂ ਦਾ ਗਲਬਾਤ ਰਾਹੀਂ ਠੀਕ ਹੱਲ ਕੱਢਣ ਲਈ ਮੀਟਿੰਗ ਦਾ ਸਮਾਂ ਦਿੱਤਾ ਜਾਵੇਜਿਸ ਤੇ ਆਪ ਜੀ ਦੀ ਸਰਕਾਰ *ਵਲੋਂ ਮੋਰਚੇ ਨੂੰ ਮਿਤੀ 7-4-2022ਨੂੰ *ਲਿਖਤੀ ਮੀਟਿੰਗ ਦਾ ਸਮਾਂ ਦਿੱਤਾ ਗਿਆਇਹ ਸਾਡੇ ਲਈ ਖੁਸ਼ੀ ਦੀ ਗੱਲ ਸੀਪਰ ਦੁਖ ਇਸ ਗੱਲ ਦਾ* ਹੋਇਆ ਕਿ ਮਿਤੀ 7-4-22ਨੂੰ ਸਾਡੇ ਚੰਡੀਗੜ੍ਹ ਪਹੁੰਚਣ ਤੇ ਸਰਕਾਰੀਅਧਿਕਾਰੀਆਂ ਵਲੋਂ ਮੁੱਖ ਮੰਤਰੀਸਾਹਿਬ ਦੇ ਜ਼ਰੂਰੀ ਰੁਝੇਵੇਂ ਦਸ ਕੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ!

3–ਮੁੱਖ ਮੰਤਰੀ ਸਾਹਿਬ ਆਪ ਜੀ ਦੇ ਮੀਟਿੰਗ ਨਾਲੋਂ ਵਧ ਰੁਝੇਵੇਂ ਹੋ ਸਕਦੇ ਹਨ ਇਸ ਤੇ ਸਾਡਾ ਕੋਈ ਇਤਰਾਜ਼ ਨਹੀਂ ਅਗਰ ਇਨ੍ਹਾਂ ਰੁਝੇਵਿਆਂ ਕਾਰਨ ਮੀਟਿੰਗ ਕੈਂਸਲ ਕਰਨ ਵਾਰੇ ਮੋਰਚੇ ਨੂੰ ਅਗਾਊਂ ਸੂਚਿਤ ਕਰ ਦਿੱਤਾ ਜਾਂਦਾ ਤਾਂ ਸਮੇਂ ਦੇ ਨਾਲ ਕਿਰਾਏ ਭਾੜੇ ਦੇ ਰੂਪ ਵਿੱਚ ਹੋਣ ਵਾਲੇ ਆਰਥਿਕ ਅਤੇ ਸਮੇਂ ਦੇ ਨੁਕਸਾਨ ਨੂੰ ਵਚਾਇਆ ਜਾ ਸਕਦਾ ਸੀ। *ਦੂਸਰੇ ਜਦੋਂ ਮੀਟਿੰਗ ਕੈਂਸਲ ਕਰਨ ਦੀ ਆਪ ਜੀ ਦੇ ਦਫਤਰ ਦੀ ਲੋੜ ਸੀ ਤਦ ਮੀਟਿੰਗ ਦੀ ਨਵੀਂ *ਤਰੀਕ ਤਹਿ ਕਰਨੀ ਆਪ ਜੀ ਦੇ ਦਫਤਰ ਦੀ ਜੁਮੇਵਾਰੀ ਸੀ।ਜਿਸ ਨੂੰਆਪ ਜੀ ਦੇ ਦਫਤਰ ਵਲੋਂ ਪੂਰਾ ਨਹੀਂ ਕੀਤਾ ਗਿਆ!
4–ਮੁੱਖ ਮੰਤਰੀ ਸਾਹਿਬ ਸਾਨੂੰ ਇਹ ਭਰਮ ਸੀ ਕਿ ਆਪ ਜੀ ਦਾ ਦਫ਼ਤਰ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਕੇ ਮੋਰਚੇ ਨੂੰ ਸੂਚਿਤ ਕਰੇਗਾ ਅਸੀਂ ਤਿੰਨ ਹਫ਼ਤੇ ਆਪ ਜੀ ਦੇ ਜਬਾਵ ਦਾ ਇੰਤਜ਼ਾਰ ਕਰਦੇ ਰਹੇ । ਅਖੀਰ ਅਸੀਂ ਆਪ ਜੀ ਨੂੰ ਯਾਦ ਪੱਤਰ ਭੇਜਣ ਦਾ ਫੈਸਲਾ ਕੀਤਾ ਗਿਆ।ਇਹ ਯਾਦ ਪੱਤਰ ਪੰਜਾਬ ਭਰ ਦੇ ਸਾਰੇ ਮੰਤਰੀਆਂਅਤੇ ਵਿਧਾਇਕਾਂ ਰਾਹੀਂ ਵਿਸ਼ਾਲਇਕੱਠ ਕਰਕੇ ਉਨ੍ਹਾਂ ਦੇ ਘਰਾਂ ਤੱਕ ਮਾਰਚ ਕਰਕੇ ਦਿਤੇ ਗਏ!
5——*ਮੁੱਖ ਮੰਤਰੀ ਸਾਹਿਬ *ਦੋ ਹਫ਼ਤੇ ਤੱਕ ਇੰਤਜ਼ਾਰ ਕਰਨ ਉਪਰੰਤ ਵੀ ਜਦੋਂ ਆਪਜੀ ਦੇ ਦਫ਼ਤਰ ਵਲੋਂ ਕੋਈ ਸਮਾਂ ਨਾ ਦਿੱਤਾ ਗਿਆ ਫਿਰ ਅਸੀਂ ਦੂਸਰੀ ਪੰਜਾਬ ਦੇ ਮੰਤਰੀਆਂ* ਰਾਹੀਂ ਯਾਦ ਪੱਤਰ ਆਪ ਜੀ ਨੂੰ ਭੇਜਕੇ ਗਲਬਾਤ ਦੇ ਸਮੇਂ ਦੀ ਮੰਗ ਕੀਤੀਇਸ ਦੋਰ ਵਿੱਚ ਮਾਨਯੋਗ ਡੀ ਸੀ ਸਾਹਿਬ ਸੰਗਰੂਰ ਵਲੋਂ ਮੀਟਿੰਗ ਦਾ ਸਮਾਂ ਤਹਿ ਕਰਕੇ ਮੋਕੇ ਤੇ ਹੀ ਮੋਰਚੇ ਨੂੰ ਦਿੱਤਾ ਗਿਆ!
6—-*ਮੁੱਖ ਮੰਤਰੀ ਸਾਹਿਬ *ਭਾਵੇਂ ਇਸ* ਮੀਟਿੰਗ ਦੇ ਪੱਤਰ ਦੀ ਸਾਨੂੰ ਖੁਸ਼ੀ ਸੀ ਪਰ ਇਸ ਦਾ ਹਸ਼ਰ ਵੀ ਪਹਿਲਾਂ ਨਾਲੋਂ ਵਖਰਾ ਨਹੀਂ ਸੀ। ਮੋਰਚੇ ਦੀ ਲੀਡਰਸ਼ਿਪ ਨੂੰ ਚੰਡੀਗੜ੍ਹ ਪਹੁੰਚਣ ਤੇ ਸਰਕਾਰੀ ਅਧਿਕਾਰੀਆਂ ਵਲੋਂ ਇਹਦੋਹਰਾਇਆ ਗਿਆ ਕਿ ਮੁੱਖ ਮੰਤਰੀਸਾਹਿਬ ਦੇ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਨਹੀਂ ਹੋ ਸਕਦੀ!
ਜਾਰੀ ਕਰਤਾ ——-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।

Advertisment